ਇੰਫਾਲ, (ਭਾਸ਼ਾ)- ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ’ਚ ਸੋਮਵਾਰ ਹਿੰਸਾ ਦੀ ਇਕ ਤਾਜ਼ਾ ਘਟਨਾ ਵਿਚ 2 ਵਿਰੋਧੀ ਗਰੁੱਪਾਂ ਵਿਚਾਲੇ ਹੋਈ ਫਾਇਰਿੰਗ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ।
ਫਾਇਰਿੰਗ ਹਰੋਥੈਲ ਅਤੇ ਕੋਬਸ਼ਾ ਪਿੰਡਾਂ ਦਰਮਿਆਨ ਹੋਈ। ਪੁਲਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਫਾਇਰਿੰਗ ਕਿਸ ਕਾਰਨ ਹੋਈ। ਇਕ ਕਬਾਇਲੀ ਸੰਗਠਨ ਨੇ ਦਾਅਵਾ ਕੀਤਾ ਕਿ ਕੁਕੀ ਭਾਈਚਾਰੇ ਦੇ ਲੋਕਾਂ ’ਤੇ ਬਿਨਾਂ ਭੜਕਾਹਟ ਦੇ ਹਮਲਾ ਕੀਤਾ ਗਿਆ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ’ਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਘਟਨਾ ’ਚ ਸ਼ਾਮਲ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਮਲੇ ਦੀ ਨਿੰਦਾ ਕਰਦੇ ਹੋਏ ਕੰਗਪੋਕਪੀ ਦੀ ਕਬਾਇਲੀ ਏਕਤਾ ਕਮੇਟੀ ਨੇ ਕਾਂਗਪੋਕਪੀ ਜ਼ਿਲੇ ਵਿੱਚ ‘ਬੰਦ’ ਦਾ ਐਲਾਨ ਕੀਤਾ ਹੈ।
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ : ਅਯੁੱਧਿਆ 'ਚ ਬਣਾਈ ਜਾ ਰਹੀ 'ਟੈਂਟ ਸਿਟੀ', 80 ਹਜ਼ਾਰ ਹੋਵੇਗੀ ਸਮਰੱਥਾ
NEXT STORY