ਨਵੀਂ ਦਿੱਲੀ- ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਆਪਣੇ ਤੈਅ ਸਮੇਂ ਤੋਂ ਕਰੀਬ ਡੇਢ ਘੰਟੇ ਪਹਿਲਾਂ ਹੀ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਤੈਅ ਸਮੇਂ ਤੋਂ ਪਹਿਲਾਂ ਮੁਲਤਵੀ ਕਰਨ ਦਾ ਪ੍ਰਸਤਾਵ ਕਾਂਗਰਸ ਵਲੋਂ ਆਇਆ, ਜਿਸ ਨੂੰ ਸਰਕਾਰ ਨੇ ਮੰਨ ਲਿਆ। ਸ਼ੁੱਕਰਵਾਰ ਹੋਣ ਕਾਰਨ ਉੱਚ ਸਦਨ 'ਚ ਦੁਪਹਿਰ ਦੇ ਖਾਣੇ ਤੋਂ ਬਾਅਦ ਗੈਰ-ਸਰਕਾਰੀ ਕੰਮਕਾਜ ਤੈਅ ਸਨ। ਸ਼ੁਰੂਆਤੀ ਕਰੀਬ 45 ਮਿੰਟ 'ਚ ਕਈ ਮੈਂਬਰਾਂ ਨੇ ਆਪਣੇ ਨਿੱਜੀ ਬਿੱਲ ਪੇਸ਼ ਕੀਤੇ। ਇਸ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੀ ਫੌਜੀਆ ਖਾਨ ਨੇ ਨਿੱਜੀ ਬਿੱਲ (ਬੱਚਿਆਂ ਦਾ ਜਿਨਸੀ ਸ਼ੋਸ਼ਣ ਤੋਂ ਸ਼ੁਰੱਖਿਆ ਬਿੱਲ) 'ਤੇ ਚਰਚਾ ਅੱਗੇ ਵਧਾਈ ਗਈ ਅਤੇ ਇਸ 'ਚ ਸਵਾਤੀ ਮਾਲੀਵਾਲ ਨੇ ਹਿੱਸਾ ਲਿਆ।
ਮਾਲੀਵਾਲ ਦਾ ਭਾਸ਼ਣ ਪੂਰਾ ਹੋਣ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਡਿਪਟੀ ਸਪੀਕਰ ਹਰਿਵੰਸ਼ ਦੇ ਸਾਹਮਣੇ ਪ੍ਰਸਤਾਵ ਰੱਖਿਆ ਕਿ ਅੱਜ ਸ਼ੁੱਕਰਵਾਰ ਹੋਣ ਕਾਰਨ ਮੈਂਬਰ ਆਪਣੇ-ਆਪਣੇ ਖੇਤਰ ਜਾਣ ਲਈ ਜਲਦ ਨਿਕਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਦਨ 'ਚ ਸਹਿਮਤੀ ਹੋਵੇ ਤਾਂ ਬੈਠਕ ਨੂੰ ਦੁਪਹਿਰ 4.30 ਵਜੇ ਦੀ ਬਜਾਏ ਹੁਣੇ ਮੁਲਤਵੀ ਕਰ ਦਿੱਤਾ ਜਾਵੇ। ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ ਦੇ ਇਸ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਸਦਨ ਇਸ 'ਤੇ ਸਹਿਮਤੀ ਦੇਵੇ ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਬਾਅਦ ਡਿਪਟੀ ਸਪੀਕਰ ਨੇ 2.45 ਵਜੇ ਬੈਠਕ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ। ਉੱਚ ਸਦਨ 'ਚ ਸ਼ੁੱਕਰਵਾਰ ਨੂੰ ਦੁਪਹਿਰ 2 ਤੋਂ 4.30 ਵਜੇ ਤੱਕ ਗੈਰ-ਸਰਕਾਰੀ ਕੰਮਕਾਜ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟੀ-20 ਵਿਸ਼ਵ ਕੱਪ ਦੇ ਥੀਮ 'ਤੇ ਬਣੀਆਂ ਬਨਾਰਸੀ ਸਾੜੀਆਂ, ਖਿਡਾਰੀਆਂ ਨੂੰ ਤੋਹਫ਼ੇ ਵਜੋਂ ਦੇਣ ਦੀ ਪ੍ਰਗਟਾਈ ਇੱਛਾ
NEXT STORY