ਊਨਾ- ਚਿੰਤਪੂਰਨੀ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਮਾਤਾ ਚਿੰਤਪੂਰਨੀ ਦੇ ਹੁਣ ਵਰਚੁਅਲ ਦਰਸ਼ਨ ਕਰ ਸਕਣਗੇ। ਇਸ ਨੂੰ ਲੈ ਕੇ ਮੰਦਰ ਟਰੱਸਟ ਨੇ ਇਹ ਨਵੀਂ ਸਹੂਲਤ ਸ਼੍ਰੀ ਬਾਬਾ ਮਾਈਦਾਸ ਸਦਨ ਵਿਚ ਸ਼ੁਰੂ ਕੀਤੀ ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀਆਂ ਅੱਖਾ ਅੱਗੇ ਵੀ. ਆਰ. ਹੈੱਡਸੈੱਟ ਲਾਇਆ ਜਾਵੇਗਾ, ਜਿਸ ਮਗਰੋਂ ਮੰਦਰ ਦੀ ਆਰਤੀ ਦੇ ਨਾਲ ਲਾਇਆ ਜਾਣ ਵਾਲਾ ਭੋਗ ਅਤੇ ਮੰਦਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸਾਢੇ 7 ਮਿੰਟ ਦੇ ਵੀਡੀਓ 'ਚ ਵਿਖਾਇਆ ਜਾਵੇਗਾ। ਵੀ. ਆਰ. ਹੈੱਡਸੈੱਟ ਲਾਉਣ ਮਗਰੋਂ ਸ਼ਰਧਾਲੂ ਨੂੰ ਮਾਤਾ ਰਾਨੀ ਦੇ ਦਰਸ਼ਨਾਂ ਦਾ ਵੀਡੀਓ ਵੇਖ ਕੇ ਵੱਖਰਾ ਹੀ ਅਹਿਸਾਸ ਹੋਵੇਗਾ ਅਤੇ ਜਿਵੇਂ ਮੰਨੋ ਕਿ ਸੱਚ ਵਿਚ ਹੀ ਮਾਤਾ ਰਾਨੀ ਦੇ ਮੰਦਰ ਵਿਚ ਖੜ੍ਹਾ ਹੈ। ਇਸ ਲਈ ਸ਼ਰਧਾਲੂ ਨੂੰ 101 ਰੁਪਏ ਖਰਚ ਕਰਨੇ ਹੋਣਗੇ।
ਇਹ ਵੀ ਪੜ੍ਹੋ- ਨਰਾਤਿਆਂ ’ਚ ਹੁਣ ਤੱਕ 1.67 ਲੱਖ ਸ਼ਰਧਾਲੂਆਂ ਨੇ ਲਗਾਈ ਮਾਤਾ ਵੈਸ਼ਣੋ ਦੇਵੀ ਦਰਬਾਰ ’ਚ ਹਾਜ਼ਰੀ
ਦੱਸ ਦੇਈਏ ਕਿ ਵਰਚੁਅਲ ਦਰਸ਼ਨ ਦੀ ਸਹੂਲਤ ਹੁਣ ਤੱਕ ਵਰਿੰਦਾਵਨ ਦੇ ਇਸਕਾਨ ਮੰਦਰ 'ਚ ਹੀ ਸੀ ਪਰ ਹੁਣ ਚਿੰਤਪੂਰਨੀ ਮੰਦਰ ਵਿਚ ਇਹ ਵਿਵਸਥਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਵੈਸ਼ਨੋ ਦੇਵੀ ਮੰਦਰ 'ਚ ਵੀ ਇਸ ਸਹੂਲਤ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਓਧਰ ਸਬ-ਡਿਵੀਜ਼ਨ ਮੈਜਿਸਟ੍ਰੇਟ (SDM) ਵਿਵੇਕ ਮਹਾਜਨ ਨੇ ਦੱਸਿਆ ਕਿ ਵਰਚੁਅਲ ਦਰਸ਼ਨ ਦੀ ਸਹੂਲਤ ਤੀਜੇ ਨਰਾਤਿਆਂ ਦੌਰਾਨ ਸ਼ੁਰੂ ਕੀਤੀ ਗਈ ਸੀ ਅਤੇ ਮੰਦਰ ਆਉਣ ਵਾਲੇ ਸ਼ਰਧਾਲੂ 101 ਰੁਪਏ ਖਰਚ ਕਰ ਕੇ ਵੀ. ਆਰ. ਹੈੱਡਸੈੱਟ ਲਾ ਕੇ ਮੰਦਰ ਦੀ ਹਰ ਗਤੀਵਿਧੀ ਨੂੰ ਵੇਖਣ ਦੇ ਨਾਲ ਹੀ ਮਾਤਾ ਰਾਨੀ ਦੇ ਦਰਸ਼ਨ ਵੀ ਕਰ ਸਕਣਗੇ।
ਇਹ ਵੀ ਪੜ੍ਹੋ- 'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੀ ਲਾਂਡਰਿੰਗ ਮਾਮਲੇ 'ਚ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਵਧੀ
NEXT STORY