ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਪੁਲਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਭਾਰਤ 'ਚ ਤਬਲੀਗੀ ਜਮਾਤ ਦੀਆਂ ਧਾਰਮਿਕ ਗਤੀਵਿਧੀਆਂ 'ਚ ਹਿੱਸਾ ਲੈਣ ਲਈ 60 ਤੋਂ ਵਧ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਵੱਖ-ਵੱਖ ਪੁਲਸ ਥਾਣਿਆਂ 'ਚ ਇਨ੍ਹਾਂ ਲੋਕਾਂ ਵਿਰੁੱਧ 7 ਮਾਮਲੇ ਦਰਜ ਕੀਤੇ ਸਨ। ਤਬਲੀਗੀ ਜਮਾਤ ਦੇ ਇਨ੍ਹਾਂ ਵਿਦੇਸ਼ੀ ਮੈਂਬਰਾਂ 'ਚੋਂ ਕੁਝ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ 'ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਬਾਕੀ ਨੂੰ ਆਈਸੋਲੇਟ ਕਰ ਕੇ ਰੱਖਿਆ ਗਿਆ ਹੈ। ਜਮਾਤ ਦੇ ਇਹ ਵਿਦੇਸ਼ੀ ਮੈਂਬਰ ਕਿਰਗਿਜ਼ਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਨਜ਼ਾਨੀਆ, ਦੱਖਣੀ ਅਫਰੀਕਾ ਅਤੇ ਮਿਆਂਮਾਰ ਦੇ ਹਨ।
ਔਰੈਯਾ ਹਾਦਸਾ: ਪੱਛਮੀ ਬੰਗਾਲ ਅਤੇ ਯੂ.ਪੀ. ਦੇ ਸੀ.ਐਮ. ਨੇ ਜਤਾਇਆ ਦੁੱਖ, ਕੀਤਾ ਮੁਆਵਜ਼ੇ ਦਾ ਐਲਾਨ
NEXT STORY