ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ (ਡੀਯੂ) ਦੇ 'ਉੱਤਰੀ' ਅਤੇ 'ਦੱਖਣੀ ਕੈਂਪਸ' ਵਿੱਚ ਸ਼ੁੱਕਰਵਾਰ ਨੂੰ ਵਿਦਿਆਰਥੀ ਸੰਘ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੀ ਚੋਣ ਲਈ ਡੀਯੂ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਆਪਣੀ ਵੋਟ ਪਾ ਰਹੇ ਹਨ। ਇਸ ਦੌਰਾਨ ਲਗਭਗ 1.40 ਲੱਖ ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਇਹ ਵੋਟਿੰਗ ਦੋ ਪੜਾਵਾਂ ਵਿੱਚ ਹੋਵੇਗੀ। ਸਵੇਰ ਦੀ ਸ਼ਿਫਟ ਦੇ ਵਿਦਿਆਰਥੀ ਦੁਪਹਿਰ 1 ਵਜੇ ਤੱਕ ਅਤੇ ਸ਼ਾਮ ਦੀ ਸ਼ਿਫਟ ਦੇ ਵਿਦਿਆਰਥੀ ਦੁਪਹਿਰ 3 ਵਜੇ ਤੋਂ ਸ਼ਾਮ 7:30 ਵਜੇ ਤੱਕ ਆਪਣੀ ਵੋਟ ਪਾਉਣਗੇ।
ਇਹ ਵੀ ਪੜ੍ਹੋ - ਵੱਡੀ ਖ਼ਬਰ: 2 ਦਿਨਾਂ ਲਈ ਬੰਦ ਰਹਿਣਗੇ ਸਕੂਲ-ਕਾਲਜ
ਦੱਸ ਦੇਈਏ ਕਿ ਕੁੱਲ 21 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਅੱਠ, ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜ ਅਤੇ ਸੰਯੁਕਤ ਸਕੱਤਰ ਅਤੇ ਸਕੱਤਰ ਦੇ ਅਹੁਦੇ ਲਈ ਚਾਰ-ਚਾਰ ਉਮੀਦਵਾਰ ਸ਼ਾਮਲ ਹਨ। ਇਸ ਸਾਲ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.), ਕਾਂਗਰਸ ਸਮਰਥਿਤ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐੱਨ.ਐੱਸ.ਯੂ.ਆਈ.), ਅਤੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ (ਏ.ਆਈ.ਐੱਸ.ਏ.) ਦੇ ਖੱਬੇਪੱਖੀ ਅਤੇ ਵਿਦਿਆਰਥੀ ਫੈਡਰੇਸ਼ਨ ਭਾਰਤ (ਐੱਸਐੱਫਆਈ) ਦੇ ਵਿਚਕਾਰ ਮੁੱਖ ਮੁਕਾਬਲਾ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਪ੍ਰਧਾਨ ਦੇ ਅਹੁਦੇ ਲਈ ਏਬੀਵੀਪੀ ਦੇ ਰਿਸ਼ਭ ਚੌਧਰੀ, ਐੱਨਐੱਸਯੂਆਈ ਦੇ ਰੌਨਕ ਖੱਤਰੀ ਅਤੇ ਏਆਈਐੱਸਏ ਦੀ ਸਾਵੀ ਗੁਪਤਾ ਵਿਚਕਾਰ ਸਖ਼ਤ ਟੱਕਰ ਹੋਣ ਦੀ ਉਮੀਦ ਹੈ। ਉਪ ਪ੍ਰਧਾਨ ਦੇ ਅਹੁਦੇ ਲਈ ਏਬੀਵੀਪੀ ਦੇ ਭਾਨੂ ਪ੍ਰਤਾਪ ਸਿੰਘ, ਐੱਨਐੱਸਯੂਆਈ ਦੇ ਯਸ਼ ਨੰਦਲ ਅਤੇ ਏਆਈਐੱਸਏ ਦੇ ਆਯੂਸ਼ ਮੰਡਲ ਵਿਚਕਾਰ ਮੁਕਾਬਲਾ ਹੈ। ਸੰਯੁਕਤ ਸਕੱਤਰ ਦੇ ਅਹੁਦੇ ਲਈ ਏਬੀਵੀਪੀ ਦੇ ਅਮਨ ਕਪਾਸੀਆ, ਐੱਨਐੱਸਯੂਆਈ ਦੇ ਲੋਕੇਸ਼ ਚੌਧਰੀ ਅਤੇ ਐੱਸਐੱਫਆਈ ਦੀ ਸਨੇਹਾ ਅਗਰਵਾਲ ਆਹਮੋ-ਸਾਹਮਣੇ ਹਨ। ਇਸ ਸਮੇਂ ਡੀਯੂਐੱਸਯੂ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਸੰਯੁਕਤ ਸਕੱਤਰ ਏਬੀਵੀਪੀ ਦੇ ਹਨ, ਜਦਕਿ ਸਕੱਤਰ ਐੱਨਐੱਸਯੂਆਈ ਦੇ ਹਨ।
ਇਹ ਵੀ ਪੜ੍ਹੋ - ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ 'ਚ ਪਵੇਗਾ ਮੀਂਹ
NEXT STORY