ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐਨ. ਐਸ. ਸੀ.) ਨੇ ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਆਪਣੀਆਂ 5 ਅਸਥਾਈ ਸੀਟਾਂ ਲਈ ਅਗਲੇ ਮਹੀਨੇ ਨਵੀਂ ਚੋਣ ਪ੍ਰਕਿਰਿਆ ਦੇ ਤਹਿਤ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਹੈ ਅਤੇ ਏਸ਼ੀਆ ਪ੍ਰਸ਼ਾਂਤ ਸੀਟ ਲਈ ਇਕੱਲਾ ਦਾਅਵੇਦਾਰ ਹੋਣ ਕਾਰਨ ਭਾਰਤ ਨੂੰ ਇਹ ਸੀਟ ਮਿਲਣਾ ਤੈਅ ਹੈ। ਮਹਾ ਸਭਾ ਨੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਪੂਰਣ ਬੈਠਕ ਦੇ ਬਿਨਾਂ ਗੁਪਤ ਵੋਟਿੰਗ ਰਾਹੀਂ ਚੋਣਾਂ ਕਰਾਉਣ ਦੀ ਪ੍ਰਕਿਰਿਆ ਸਬੰਧੀ ਇਕ ਫੈਸਲਾ ਕੀਤਾ।
ਇਸ ਫੈਸਲੇ ਮੁਤਾਬਕ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰਾਂ ਦੀ ਚੋਣ ਅਤੇ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਪੂਰੇ ਸੈਸ਼ਨ ਤੋਂ ਬਗੈਰ ਜੂਨ 2020 ਵਿਚ ਕਰਾਇਆ ਜਾਵੇਗਾ। 5 ਅਸਥਾਈ ਮੈਂਬਰਾਂ ਲਈ 2021-22 ਸੈਸ਼ਨ ਲਈ ਚੋਣਾਂ 17 ਜੂਨ ਨੂੰ ਹੋਣੀਆਂ ਸਨ। ਭਾਰਤ ਅਸਥਾਈ ਮੈਂਬਰ ਸੀਟ ਦਾ ਉਮੀਦਵਾਰ ਹੈ ਅਤੇ ਏਸ਼ੀਆ ਪ੍ਰਸ਼ਾਂਤ ਗਰੁੱਪਿੰਗ ਦੇ 55 ਮੈਂਬਰਾਂ ਨੇ ਸਹਿਮਤੀ ਨਾਲ ਮਨਜ਼ੂਰੀ ਦਿੱਤੀ ਸੀ। ਇਨ੍ਹਾਂ ਵਿਚ ਚੀਨ ਅਤੇ ਪਾਕਿਸਤਾਨ ਵੀ ਸ਼ਾਮਲ ਹਨ। ਭਾਰਤ ਦੇ ਦ੍ਰਿਸ਼ਟੀਕੋਣ ਨਾਲ ਚੋਣ ਪ੍ਰਕਿਰਿਆ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਨਾਲ ਉਸ ਦੀ ਉਮੀਦਵਾਰੀ 'ਤੇ ਕੋਈ ਅਸਰ ਨਹੀਂ ਪਵੇਗਾ।
ਰਿਸ਼ਤਿਆਂ 'ਤੇ ਭਾਰੀ ਪਿਆ ਕੋਰੋਨਾ, ਪੁੱਤ ਨੇ ਬਜ਼ੁਰਗ ਮਾਂ ਨੂੰ ਘਰ 'ਚ ਨਹੀਂ ਹੋਣ ਦਿੱਤਾ ਦਾਖਲ
NEXT STORY