ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਤੇ ਜਾਂਚ ਏਜੰਸੀਆਂ ਮੁਸ਼ਕਲ ਹਾਲਾਤ ਵਿਚ ਕੰਮ ਕਰਦੀਆਂ ਹਨ। ਉਨ੍ਹਾਂ ਬਾਰੇ ਕੋਈ ਵੀ ਬੇਲੋੜੀ ਟਿੱਪਣੀ ਕਰਨ ਨਾਲ ਉਨ੍ਹਾਂ ਦਾ ਮਨੋਬਲ ਡਿੱਗ ਸਕਦਾ ਹੈ।
ਉਨ੍ਹਾਂ ਐਤਵਾਰ ਮੁੰਬਈ ’ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਦੇਸ਼ ਦੀਆਂ ਅਹਿਮ ਸੰਸਥਾਵਾਂ ਬਾਰੇ ਟਿੱਪਣੀ ਕਰਦਿਆਂ ਚੌਕਸ ਰਹਿਣਾ ਚਾਹੀਦਾ ਹੈ। ਇਹ ਸੰਸਥਾਵਾਂ ਔਖੇ ਹਾਲਾਤ ’ਚ ਕਾਨੂੰਨ ਅਧੀਨ ਕੰਮ ਕਰਦੀਆਂ ਹਨ। ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਬੇਨਿਯਮੀਆਂ ’ਤੇ ਨਜ਼ਰ ਰੱਖਣੀ ਪੈਂਦੀ ਹੈ।
ਉਪ ਰਾਸ਼ਟਰਪਤੀ ਦਾ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਕ ਦਿਨ ਪਹਿਲਾਂ ਹੀ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੀ. ਬੀ. ਆਈ. ਬਾਰੇ ਟਿੱਪਣੀ ਕੀਤੀ ਸੀ।
ਬੈਂਚ ’ਚ ਸ਼ਾਮਲ ਇਕ ਮਾਨਯੋਗ ਜੱਜ ਨੇ ਕਿਹਾ ਸੀ ਕਿ ਸੀ. ਬੀ. ਆਈ. ਨੂੰ ਕਿਸੇ ਵੀ ਦਬਾਅ ਤੋਂ ਮੁਕਤ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਸ ਨੂੰ ਆਪਣੇ ‘ਪਿੰਜਰੇ ਵਾਲੇ ਤੋਤੇ’ ਦੇ ਪ੍ਰਭਾਵ ਤੋਂ ਬਾਹਰ ਆਉਣਾ ਚਾਹੀਦਾ ਹੈ।
ਜਨਮਦਿਨ ਦੀਆਂ ਖੁਸ਼ੀਆਂ ਸੋਗ 'ਚ ਬਦਲੀਆਂ, ਝੀਲ 'ਚ ਤੈਰਦੇ ਸਮੇਂ ਡੁੱਬਣ ਕਾਰਨ ਹੈਦਰਾਬਾਦ ਦੇ ਨੌਜਵਾਨ ਦੀ ਮੌਤ
NEXT STORY