ਹੈਦਰਾਬਾਦ (ਭਾਸ਼ਾ) : ਹੈਦਰਾਬਾਦ ਦੇ ਇਕ ਨੌਜਵਾਨ ਦੀ ਆਪਣੇ ਜਨਮਦਿਨ ਮੌਕੇ ਕੈਨੇਡਾ ਵਿਚ ਇਕ ਝੀਲ 'ਚ ਤੈਰਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰੰਗਾਰਾਡੀ ਜ਼ਿਲ੍ਹੇ ਦੇ ਮੀਰਪੇਟ ਦਾ ਰਹਿਣ ਵਾਲਾ ਪ੍ਰਨੀਤ ਕੈਨੇਡਾ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਤਲਾਸ਼ ਵਿਚ ਸੀ। ਪ੍ਰਨੀਤ 2019 ਵਿਚ ਪੜ੍ਹਾਈ ਲਈ ਕੈਨੇਡਾ ਗਿਆ ਸੀ, ਜਦੋਂਕਿ ਉਸ ਦਾ ਵੱਡਾ ਭਰਾ 2022 ਵਿਚ ਉੱਥੇ ਪਹੁੰਚਿਆ ਸੀ।
ਇਹ ਵੀ ਪੜ੍ਹੋ : ਸੇਲਜ਼ਮੈਨ ਨੇ ਸ਼ਰਾਬ ਦੇਣੋਂ ਕੀਤਾ ਮਨ੍ਹਾ, ਨੌਜਵਾਨਾਂ ਨੇ ਪੈਟਰੋਲ ਪਾ ਕੇ ਫੂਕ'ਤਾ ਠੇਕਾ
ਪਰਿਵਾਰ ਨੇ ਦੱਸਿਆ ਕਿ ਦੋਵੇਂ ਭਰਾ ਸ਼ਨੀਵਾਰ ਨੂੰ ਪ੍ਰਣੀਤ ਦਾ ਜਨਮਦਿਨ ਮਨਾਉਣ ਲਈ ਆਪਣੇ ਦੋਸਤਾਂ ਨਾਲ ਝੀਲ ਦੇ ਕਿਨਾਰੇ ਗਏ ਸਨ। ਦੁਖੀ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ, ''ਐਤਵਾਰ ਨੂੰ ਉਹ ਸਾਰੇ ਤੈਰਾਕੀ ਕਰਨ ਲਈ ਝੀਲ 'ਤੇ ਗਏ ਸਨ। ਬਾਕੀ ਸਾਰੇ ਬਾਹਰ ਆ ਗਏ ਪਰ ਛੋਟਾ ਪੁੱਤਰ (ਪ੍ਰਨੀਤ) ਡੁੱਬ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਪ੍ਰਨੀਤ ਦੀ ਲਾਸ਼ ਨੂੰ ਝੀਲ 'ਚੋਂ ਬਾਹਰ ਕੱਢਿਆ ਗਿਆ। ਪਿਤਾ ਨੇ ਦੱਸਿਆ ਕਿ ਸੋਮਵਾਰ ਨੂੰ ਇਹ ਖ਼ਬਰ ਉਸ ਦੇ ਪੁੱਤਰ ਦੇ ਦੋਸਤਾਂ ਰਾਹੀਂ ਪਰਿਵਾਰ ਤੱਕ ਪਹੁੰਚੀ। ਉਨ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਪ੍ਰਨੀਤ ਦੀ ਦੇਹ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਨਾਟਕ : ਗਣੇਸ਼ ਵਿਸਰਜਨ ਦੌਰਾਨ ਕਈ ਥਾਵਾਂ 'ਤੇ ਪਥਰਾਅ, 2 ਸ਼ਹਿਰਾਂ ’ਚ ਤਣਾਅ
NEXT STORY