ਪੈਰਿਸ — ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਨੇ ਸ਼ਨੀਵਾਰ ਨੂੰ ਪਹਿਲੇ ਵਿਸ਼ਵ ਯੁੱਧ 'ਚ ਸ਼ਹਾਦਤ ਪਾਉਣ ਵਾਲੇ ਹਜ਼ਾਰਾਂ ਭਾਰਤੀ ਫੌਜੀਆਂ ਦੀ ਯਾਦ 'ਚ ਉੱਤਰੀ ਫਰਾਂਸ 'ਚ ਭਾਰਤ ਵੱਲੋਂ ਬਣਾਈ ਗਈ ਪਹਿਲੇ ਵਿਸ਼ਵ ਯੁੱਧ ਦੀ ਸਮਾਰਕ ਦਾ ਉਦਘਾਟਨ ਕੀਤਾ। ਨਾਇਡੂ 3 ਦਿਨਾਂ ਫਰਾਂਸ ਦੌਰੇ 'ਤੇ ਹਨ ਅਤੇ ਉਨ੍ਹਾਂ ਦਾ ਇਹ ਦੌਰਾ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ। ਇਸ ਦੌਰਾਨ ਉਨ੍ਹਾਂ ਨੇ ਵਿਲਰਸ ਗੁਸਲੇਨ 'ਚ ਭਾਰਤੀ ਯੁੱਧ ਸਮਾਰਕ ਦੇ ਉਦਘਾਟਨ ਦੇ ਮੌਕੇ 'ਤੇ ਫ੍ਰਾਂਸੀਸੀ ਸੁਰੱਖਿਆ ਬਲਾਂ ਦੇ ਸਾਬਕਾ ਫੌਜੀਆਂ ਅਤੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ।
ਨਾਇਡੂ ਨੇ ਇਕ ਟਵੀਟ 'ਚ ਕਿਹਾ ਕਿ ਫਰਾਂਸ ਦੇ ਵਿਲਰਸ ਗੁਸਲੇਨ ਸ਼ਹਿਰ 'ਚ ਅੱਜ ਭਾਰਤੀ ਸੁਰੱਖਿਆ ਬਲਾਂ ਦੇ ਸਮਾਰਕ ਦਾ ਉਦਘਾਟਨ ਕਰਕੇ ਬੇਹੱਦ ਖੁਸ਼ ਹਾਂ। ਇਹ ਉਨ੍ਹਾਂ ਹਜ਼ਾਰਾਂ ਭਾਰਤੀ ਫੌਜੀਆਂ ਨੂੰ ਮਹਾਨ ਸਨਮਾਨ ਹੈ, ਜਿਨ੍ਹਾਂ ਦੀ ਬਹਾਦਰੀ ਨੇ ਦੁਨੀਆ ਭਰ 'ਚ ਤਰੀਫ ਖੱਟੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਵੱਲੋਂ ਫਰਾਂਸ 'ਚ ਬਣਾਈ ਇਹ ਪਹਿਲੀ ਸਮਾਰਕ ਹੈ। ਇਸ ਸਮਾਰਕ ਦੇ ਨਿਰਮਾਣ ਦਾ ਐਲਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਜੂਨ 2018 'ਚ ਪੈਰਿਸ ਦੇ ਆਪਣੇ ਪਿਛਲੇ ਦੌਰੇ ਦੌਰਾਨ ਕੀਤਾ ਗਿਆ ਸੀ।
ਬੈਂਗਲੁਰੂ 'ਚ ਡਿੱਗੀ ਇਮਾਰਤ, ਇਕ ਦੀ ਮੌਤ
NEXT STORY