ਤਿਰੂਵਨੰਤਪੁਰਮ - ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੇ ਕਾਨੂੰਨੀ ਸਹਾਇਤਾ ਸੈੱਲ ਦੇ ਪ੍ਰਧਾਨ ਅਤੇ 'ਵਕੀਲ ਕਾਂਗਰਸ ਸੂਬਾ ਕਮੇਟੀ' ਦੇ ਪ੍ਰਧਾਨ ਵੀ.ਐਸ ਚੰਦਰਸ਼ੇਖਰਨ ਨੇ ਬੁੱਧਵਾਰ ਨੂੰ ਇੱਕ ਅਭਿਨੇਤਰੀ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਾਂਗਰਸ ਸੂਤਰਾਂ ਅਨੁਸਾਰ ਚੰਦਰਸ਼ੇਖਰਨ ਨੇ ਆਪਣਾ ਅਸਤੀਫਾ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇ.ਪੀ.ਸੀ.ਸੀ.) ਦੇ ਪ੍ਰਧਾਨ ਕੇ. ਸੁਧਾਕਰਨ ਨੂੰ ਸੌਂਪਿਆ।
ਕੇ.ਪੀ.ਸੀ.ਸੀ. ਨੇ ਕਿਹਾ, "ਹਾਲ ਹੀ ਦੇ ਵਿਵਾਦਾਂ ਦੇ ਮੱਦੇਨਜ਼ਰ, ਐਡਵੋਕੇਟ ਵੀ.ਐਸ ਚੰਦਰਸ਼ੇਖਰਨ ਨੇ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ, ਕੇ.ਪੀ.ਸੀ.ਸੀ. ਦੇ ਕਾਨੂੰਨੀ ਸਹਾਇਤਾ ਸੈੱਲ ਦੇ ਪ੍ਰਧਾਨ ਅਤੇ 'ਵਕੀਲ ਕਾਂਗਰਸ ਸੂਬਾ ਕਮੇਟੀ' ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।" ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਫੇਸਬੁੱਕ' 'ਤੇ ਇਕ ਪੋਸਟ 'ਚ ਅਦਾਕਾਰਾ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ।
ਅਸਮਾਨੀ ਬਿਜਲੀ ਨੇ ਢਾਹਿਆ ਕਹਿਰ, ਖੇਤ 'ਚ ਕੰਮ ਕਰਦੀ ਔਰਤ ਦੀ ਮੌਤ
NEXT STORY