ਬੇਂਗਲੁਰ— ਪੱਤਰਕਾਰ ਅਤੇ ਸਮਾਜ ਸੇਵਿਕਾ ਗੌਰੀ ਲੰਕੇਸ਼ ਹੱਤਿਆਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ.ਟੀ.) ਨੇ ਅੱਜ ਕਿਹਾ ਕਿ ਪਰਸ਼ੂਰਾਮ ਵਾਘਮਾਰੇ ਨੇ ਗੌਰੀ ਦੀ ਹੱਤਿਆ ਨੂੰ ਅੰਜਾਮ ਦਿੱਤਾ ਸੀ। ਵਾਘਮਾਰੇ ਗੌਰੀ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ 6 ਸ਼ੱਕੀਆਂ ਵਿਚੋਂ ਇਕ ਹੈ।
ਐੱਸ. ਆਈ. ਟੀ. ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਗੌਰੀ ਅਤੇ ਤਰਕਵਾਦੀ ਤੇ ਅੰਧਵਿਸ਼ਵਾਸ ਵਿਰੋਧੀ ਗੋਬਿੰਦ ਪੰਸਾਰੇ ਅਤੇ ਐੱਮ. ਐੱਮ. ਕੁਲਬਰਗੀ ਨੂੰ ਗੋਲੀ ਮਾਰਨ ਲਈ ਇਕ ਹੀ ਹਥਿਆਰ ਦੀ ਵਰਤੋਂ ਕੀਤੀ ਗਈ। ਨਾਂ ਨਾ ਦੱਸਣ ਦੀ ਸ਼ਰਤ 'ਤੇ ਅਧਿਕਾਰੀ ਨੇ ਦੱਸਿਆ,''ਵਾਘਮਾਰੇ ਨੇ ਗੌਰੀ ਨੂੰ ਗੋਲੀ ਮਾਰੀ। ਉਨ੍ਹਾਂ ਕਿਹਾ ਕਿ ਹਥਿਆਰ ਦਾ ਅਜੇ ਪਤਾ ਨਹੀਂ ਲਗਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਹਿੰਦੂ ਕੱਟੜਵਾਦੀ ਦੇ ਸਮੂਹਾਂ ਨੂੰ ਸ਼ਾਮਲ ਕਰ ਕੇ ਬਣਾਏ ਗਏ ਇਸ ਸੰਗਠਨ ਵਿਚ 60 ਮੈਂਬਰ ਹਨ ਜੋ ਘੱਟੋ-ਘੱਟ 5 ਸੂਬਿਆਂ ਵਿਚ ਫੈਲੇ ਹੋਏ ਹਨ ਪਰ ਇਸ ਸੰਗਠਨ ਦਾ ਕੋਈ ਨਾਂ ਨਹੀਂ।''
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਕਿਹਾ-72 ਘੰਟਿਆਂ 'ਚ ਬਦਲਾ ਲਏ ਮੋਦੀ ਸਰਕਾਰ
NEXT STORY