ਮੁੰਬਈ - ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੀ ਮੁੰਬਈ ਖੇਤਰੀ ਇਕਾਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਰੇਡਕਰ ਅਤੇ ਉਸ ਦੇ ਪਿਤਾ ਗਿਆਨਦੇਵ ਵਾਨਖੇੜੇ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਮੰਤਰੀ ਨਵਾਬ ਮਲਿਕ ਖਿਲਾਫ ਸ਼ਿਕਾਇਤ ਦਿੱਤੀ। ਕ੍ਰਾਂਤੀ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਆਪਣੇ ਸਹੁਰੇ ਗਿਆਨਦੇਵ ਵਾਨਖੇੜੇ ਅਤੇ ਭਾਬੀ ਯਾਸਮੀਨ ਵਾਨਖੇੜੇ ਦੇ ਨਾਲ ਰਾਜਪਾਲ ਕੋਸ਼ਿਆਰੀ ਨੂੰ ਮਿਲੀ। ਅਸੀਂ ਮੰਤਰੀ ਨਵਾਬ ਮਲਿਕ ਨੂੰ ਸਾਡੇ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੀ ਸ਼ਿਕਾਇਤ ਦਿੱਤੀ ਹੈ। ਇਨ੍ਹਾਂ ਹਮਲਿਆਂ ਕਾਰਨ ਪਰਿਵਾਰ ਦੀ ਸਾਖ ਦਾਅ 'ਤੇ ਲੱਗ ਗਈ ਹੈ।''
ਰਾਜਪਾਲ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ 'ਤੇ, ਕ੍ਰਾਂਤੀ ਨੇ ਕਿਹਾ, "ਸੱਚਾਈ ਦੀ ਜਿੱਤ ਹੋਣ ਦਾ ਵਿਸ਼ਵਾਸ ਪ੍ਰਗਟਾਉਂਦੇ ਹੋਏ, ਉਨ੍ਹਾਂ ਨੇ ਸਾਨੂੰ ਸੰਜਮ ਵਰਤਣ ਅਤੇ ਸਬਰ ਰੱਖਣ ਲਈ ਕਿਹਾ।" ਉਨ੍ਹਾਂ ਨੂੰ ਮਿਲਣ ਤੋਂ ਬਾਅਦ ਅਸੀਂ ਬਹੁਤ ਸਕਾਰਾਤਮਕ ਮਹਿਸੂਸ ਕਰਦੇ ਹਾਂ।'' ਮੁੰਬਈ ਤਟ 'ਤੇ ਕਰੂਜ਼ ਜਹਾਜ਼ ਤੋਂ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ਤੋਂ ਬਾਅਦ ਤੋਂ ਮਹਾਰਾਸ਼ਟਰ ਦੇ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਨਵਾਬ ਮਲਿਕ ਲਗਾਤਾਰ ਐੱਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ 'ਤੇ ਨਿਸ਼ਾਨਾ ਵਿੰਨ੍ਹਦੇ ਰਹੇ ਹਨ। ਮਲਿਕ ਨੇ ਵਾਨਖੇੜੇ 'ਤੇ ਮੁਸਲਮਾਨ ਪਰਿਵਾਰ ਵਿੱਚ ਜਨਮ ਲੈਣ ਅਤੇ ਫਰਜ਼ੀ ਜਾਤੀ ਪ੍ਰਮਾਣ ਪੱਤਰ ਦੇ ਜ਼ਰੀਏ ਆਰਕਸ਼ਣ ਦਾ ਮੁਨਾਫ਼ਾ ਲੈ ਕੇ ਨੌਕਰੀ ਪ੍ਰਾਪਤ ਕਰਨ ਵਰਗੇ ਕਈ ਦੋਸ਼ ਲਗਾਏ ਹਨ। ਮਲਿਕ ਨੇ ਨਸ਼ੀਲੇ ਪਦਾਰਥ ਸਬੰਧੀ ਫਰਜ਼ੀ ਮਾਮਲਿਆਂ ਵਿੱਚ ਲੋਕਾਂ ਨੂੰ ਫਸਾਉਣ ਅਤੇ ਫਿਰ ਗ਼ੈਰ-ਕਾਨੂੰਨੀ ਵਸੂਲੀ ਕਰਨ ਦਾ ਵੀ ਦੋਸ਼ ਵਾਨਖੇੜੇ 'ਤੇ ਲਗਾਇਆ ਹੈ। ਹਾਲਾਂਕਿ, ਵਾਨਖੇੜੇ ਨੇ ਹੁਣ ਤੱਕ ਲਗਾਏ ਗਏ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ। ਵਾਨਖੇੜੇ ਦੇ ਪਿਤਾ ਨੇ ਬੰਬਈ ਹਾਈ ਕੋਰਟ ਵਿੱਚ ਮਲਿਕ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਦਾ ਵੱਡਾ ਫ਼ੈਸਲਾ, 29 ਨਵੰਬਰ ਨੂੰ ਸੰਸਦ ਵੱਲ ਕਰਨਗੀਆਂ ਕੂਚ
NEXT STORY