ਇੰਦੌਰ- ਇੰਦੌਰ ਦੇ ਐੱਮ.ਆਈ.ਜੀ. ਥਾਣਾ ਖੇਤਰ ਦੇ ਅਨੂਪ ਨਗਰ 'ਚ ਸ਼ਨੀਵਾਰ ਰਾਤ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਤੀ ਦਾ ਉਸ ਦੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਪਤੀ-ਪਤਨੀ ਦਾ ਵਿਵਾਦ ਸ਼ਨੀਵਾਰ ਰਾਤ ਇਸ ਹੱਦ ਤੱਕ ਵਧ ਗਿਆ ਕਿ ਪਤੀ ਨੇ ਪਹਿਲਾਂ ਆਪਣੀ 2 ਸਾਲ ਦੀ ਮਾਸੂਮ ਧੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੰਦਾ ਰਿਹਾ। ਹਾਲਾਂਕਿ ਸਮੇਂ ਰਹਿੰਦੇ ਐੱਮ.ਆਈ.ਜੀ. ਪੁਲਸ ਨੂੰ ਲੋਕਾਂ ਅਤੇ ਪਤਨੀ ਨੇ ਸੂਚਨਾ ਦਿੱਤੀ। ਜਿਸ ਤੋਂ ਬਾਅਦ ਕਾਫ਼ੀ ਦੇਰ ਤੱਕ ਧੀ ਨੂੰ ਗੋਦ 'ਚ ਲਏ ਆਪਣੇ ਹੱਥ 'ਚ ਚਾਕੂ ਅਤੇ ਮੋਬਾਇਲ ਰਿਕਾਰਡਿੰਗ ਚਾਲੂ ਰੱਖ ਕੇ ਯਸ਼ੂ ਜੈਨ, ਪੁਲਸ ਅਤੇ ਪਤਨੀ ਨੂੰ ਹੱਥ ਦੀਆਂ ਨਸਾਂ ਕੱਟ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਰਿਹਾ।
ਪੁਲਸ ਵਲੋਂ ਕਾਫ਼ੀ ਸਮਝਾਉਣ 'ਤੇ ਜਦੋਂ ਯਸ਼ੂ ਜੈਨ ਨਹੀਂ ਮੰਨਿਆ ਤਾਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣੇ ਲੈ ਗਈ। ਜਿੱਥੇ ਉਸ 'ਤੇ ਸ਼ਿਕਾਇਤ ਦਰਜ ਕਰ ਕੇ ਉਸ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਸ ਦੀ ਸਾਵਧਾਨੀ ਨਾਲ ਮਾਸੂਮ ਦੀ ਜਾਨ ਬਚਾ ਲਈ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਤਨੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਸ ਅਨੂਪ ਨਗਰ ਦੇ ਸੰਗੀਤਾ ਅਪਾਰਟਮੈਂਟ ਪਹੁੰਚੀ। ਇੱਥੋਂ ਪੁਲਸ ਨੇ ਯਸ਼ੂ ਜੈਨ ਨੂੰ ਹਿਰਾਸਤ 'ਚ ਲੈ ਲਿਆ ਅਤੇ ਇਸ ਤੋਂ ਬਾਅਦ ਉਸ 'ਤੇ ਕੁੱਟਮਾਰ, ਧਮਕਾਉਣ ਅਤੇ ਧਾਰਾ 151 ਦੇ ਅਧੀਨ ਸ਼ਿਕਾਇਤ ਦਰਜ ਕਰ ਲਈ। ਕਰੀਬ 20 ਤੱਕ ਚਲੇ ਪਤੀ ਦੇ ਡਰਾਮੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸ਼੍ਰੀਲੰਕਾ ’ਚ ਵਿਗੜੇ ਹਾਲਾਤ ’ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਇਹ ਬਿਆਨ
NEXT STORY