ਨਵੀਂ ਦਿੱਲੀ— ਆਏ ਦਿਨ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਈ ਸੈਲਫੀ ਦੇ ਚੱਕਰ 'ਚ ਤਾਂ ਕਈ ਵਾਰ ਸ਼ਰਾਬ ਦੇ ਨਸ਼ੇ 'ਚ ਲੋਕ ਆਪਣੀ ਜਾਨ ਗੁਆ ਰਹੇ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਮਹਾਰਾਸ਼ਟਰ ਦੇ ਸਿੰਧੁਦੁਰਗ ਜ਼ਿਲੇ ਦਾ ਸਾਹਮਣੇ ਆਇਆ ਹੈ, ਜਿੱਥੇ 2 ਨੌਜਵਾਨਾਂ 'ਤੇ ਸਟੰਟ ਅਤੇ ਸ਼ਰਾਬ ਦਾ ਨਸ਼ਾ ਕਾਫੀ ਭਾਰਾ ਪਿਆ। ਦੋਵਾਂ ਨੂੰ ਇਸ ਦੀ ਕੀਮਤ 'ਚ ਆਪਣੀ ਜਾਨ ਗੁਆਉਣੀ ਪਈ। ਮਾਮਲੇ ਦੇ ਮੁਤਾਬਕ ਸੋਮਵਾਰ ਸ਼ਾਮ ਸਿੰਧੁਦੁਰਗ ਦੇ ਆਂਬੋਲੀ 'ਚ 2 ਯਾਤਰੀ ਸ਼ਰਾਬ ਦੇ ਨਸ਼ੇ 'ਚ ਪਹਾੜੀ 'ਤੇ ਸਟੰਟ ਕਰ ਰਹੇ ਸੀ। ਉਹ ਪਹਾੜ ਦੀ ਸਭ ਤੋਂ ਖਤਰਨਾਕ ਥਾਂ 'ਤੇ ਜਾ ਕੇ ਖੜ੍ਹੇ ਹੋ ਗਏ। ਦੋਵੇਂ ਸੁਰੱਖਿਆ ਦੇ ਲਈ ਲਗਾਈ ਰੇਲਿੰਗ ਨੂੰ ਕਰਾਸ ਕਰਕੇ ਦੂਜੇ ਪਾਸੇ ਚਲੇ ਗਏ।
ਉੱਥੇ ਮੌਜੂਦ ਲੋਕਾਂ ਨੇ ਨੌਜਵਾਨਾਂ ਦੀ ਇਸ ਹਰਕਤ ਨੂੰ ਕੈਮਰੇ 'ਚ ਕੈਦ ਕਰ ਲਿਆ। ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਕਿਸੇ ਦੀ ਨਹੀਂ ਸੁਣੀ ਅਤੇ ਸਟੰਟ ਕਰਨ ਲਈ ਪਹਾੜ ਦੇ ਕਿਨਾਰੇ ਖੜ੍ਹੇ ਹੋ ਗਏ। ਜਿਸ ਨਾਲ ਦੋਵਾਂ ਦਾ ਪੈਰ ਫਿਸਲ ਗਿਆ ਅਤੇ ਨਾਲ ਹੀ ਖੱਡ 'ਚ ਜਾ ਡਿੱਗੇ। ਉਨ੍ਹਾਂ 'ਚੋਂ ਇਕ ਨੌਜਵਾਨ ਬੀਡ ਅਤੇ ਦੂਜਾ ਗੜਚਿਰੌਲੀ ਦੇ ਰਹਿਣ ਵਾਲਾ ਸੀ। ਦੋਵੇਂ ਖੇਤੀ ਦਾ ਕੰਮ ਕਰ ਰਹੇ ਸੀ। ਖੱਡ 'ਚ ਦੋਵੇਂ ਨੌਜਵਾਨਾਂ ਦੀ ਲਾਸ਼ ਕੱਢਣ ਦਾ ਕੰਮ ਜਾਰੀ ਹੈ।
ਬਾਲੀਵੁੱਡ 'ਚ ਪੁੱਜੀ ਮੌਤ ਦੀ ਖੂਨੀ ਖੇਡ 'ਬਲਿਊ ਵ੍ਹੇਲ ਚੈਂਲੇਜ', ਸਹਿਮੇ ਹੋਏ ਇਨ੍ਹਾਂ ਸਿਤਾਰਿਆਂ ਨੇ ਜਤਾਈ ਚਿੰਤਾ
NEXT STORY