ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਪਹਾੜਾਂ 'ਚ ਗਲੇਸ਼ੀਅਰ ਅਤੇ ਬਰਫ਼ ਪਿਘਲਣ ਨਾਲ ਸਤਲੁਜ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ। ਇਹ ਜਾਣਕਾਰੀ ਐੱਸ.ਡੀ.ਐੱਮ. ਰਾਮਪੁਰ ਸੁਰੇਂਦਰ ਮੋਹਨ ਨੇ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਨਾਥਪਾ ਝਾਕੜੀ ਹਾਈਡ੍ਰੋ ਪਾਵਰ ਸਟੇਸ਼ਨ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਜ਼ਿਆਦਾ ਮਾਤਰਾ 'ਚ ਪਾਣੀ ਸਤਲੁਜ ਨਦੀ 'ਚ ਛੱਡਿਆ ਜਾ ਸਕਦਾ ਹੈ। ਇਸ ਨਾਲ ਸਤਲੁਜ ਨਦੀ ਦਾ ਪੱਧਰ ਬਹੁਤ ਵੱਧ ਜਾਵੇਗਾ।
ਮੋਹਨ ਨੇ ਲੋਕਾਂ ਨੂੰ ਨਦੀ ਕਿਨਾਰੇ ਨਾ ਜਾਣ ਦੀ ਅਪੀਲ ਕੀਤੀ। ਲੋਕਾਂ ਨੂੰ ਅਪੀਲ ਹੈ ਕਿ ਨਾਥਪਾ ਝਾਕੜੀ ਹਾਈਡ੍ਰੋ ਪਾਵਰ ਸਟੇਸ਼ਨ ਵਲੋਂ ਸਮੇਂ-ਸਮੇਂ 'ਤੇ ਬਜਾਏ ਜਾਣ ਵਾਲੇ ਸਾਇਰਨ (ਹੂਟਰ) ਨੂੰ ਸੁਣੋ ਅਤੇ ਚੇਤਾਵਨੀ ਸੰਕੇਤਾਂ ਦਾ ਪਾਲਣ ਕਰੋ। ਉਨ੍ਹਾਂ ਨੇ ਅਪੀਲ ਕੀਤੀ ਕਿ ਸਤਲੁਜ ਨਦੀ ਦੇ ਕਿਨਾਰੇ ਦੇ ਨੇੜੇ-ਤੇੜੇ ਦੇ ਖੇਤਰ 'ਚ ਆਉਣ-ਜਾਣ ਤੋਂ ਬਚੋ ਅਤੇ ਪੈਦਲ ਤੁਰਨ ਦੇ ਨਾਲ-ਨਾਲ ਪਸ਼ੂਆਂ ਨੂੰ ਚਰਾਉਣ ਲਈ ਵੀ ਨਾ ਲੈ ਕੇ ਜਾਓ।
ਉੱਤਰਾਖੰਡ ’ਚ ਵਾਪਰਿਆ ਦਰਦਨਾਕ ਹਾਦਸਾ; ਨਦੀ ’ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਨਾਲ ਮੌਤ
NEXT STORY