ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਹਰ ਘਰ 'ਚ ਪਾਈਪ ਦੇ ਰਾਹੀਂ ਪਾਣੀ ਪਹੁੰਚਾਉਣ ਲਈ ਜਲ ਜੀਵਨ ਮਿਸ਼ਨ ਸ਼ੁਰੂ ਕਰੇਗੀ ਅਤੇ ਆਉਣ ਵਾਲੇ ਸਾਲ 'ਚ 3.5 ਲੱਖ ਕਰੋੜ ਰੁਪਏ ਦੇ ਖਰਚ ਦਾ ਸੰਕਲਪ ਜਤਾਇਆ। ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲੇ ਦੀ ਪ੍ਰਾਚੀਰ ਨਾਲ ਰਾਸ਼ਟਰ ਨੂੰ ਸੰਬੋਧਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ 'ਚ ਅੱਧੇ ਪਰਿਵਾਰ ਨੂੰ ਪਾਈਪ ਦੇ ਰਾਹੀਂ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮੈਂ ਲਾਲ ਕਿਲੇ ਦੀ ਪ੍ਰਾਚੀਰ ਤੋਂ ਇਹ ਘੋਸ਼ਣਾ ਕਰਨਾ ਚਾਹੁੰਦਾ ਹਾਂ ਕਿ ਹਰ ਘਰ 'ਚ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਅਸੀਂ ਜਲ ਜੀਵਨ ਮਿਸ਼ਨ ਦੇ ਨਾਲ ਅੱਗੇ ਵਧਾਂਗੇ। ਕੇਂਦਰ ਅਤੇ ਸੂਬੇ ਨਾਲ ਮਿਲ ਕੇ ਇਸ ਦਿਸ਼ਾ 'ਚ ਕੰਮ ਕਰਾਂਗੇ। 3.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। ਮੋਦੀ ਨੇ ਕਿਹਾ ਕਿ ਸਾਨੂੰ ਜਲ ਸੁਰੱਖਿਆ ਕੋਸ਼ਿਸ਼ਾਂ 'ਚ ਜ਼ਿਆਦਾ ਤੇਜ਼ੀ ਲਿਆਉਣੀ ਹੋਵੇਗੀ।
29 ਅਕਤੂਬਰ ਤੋਂ ਡੀ.ਟੀ.ਸੀ. ਬੱਸਾਂ 'ਚ ਔਰਤਾਂ ਕਰ ਸਕਣਗੀਆਂ ਮੁਫ਼ਤ ਸਫ਼ਰ : ਕੇਜਰੀਵਾਲ
NEXT STORY