ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ’ਚ ਮੰਗਲਵਾਰ ਸਵੇਰੇ ਮੀਂਹ ਪਿਆ, ਜਿਸ ਨਾਲ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਆਵਾਜਾਈ ਪੁਲਸ ਅਤੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਅਧਿਕਾਰੀਆਂ ਅਨੁਸਾਰ ਏਮਜ਼ ਫਲਾਈਓਵਰ, ਹਯਾਤ ਹੋਟਲ ਕੋਲ ਰਿੰਗ ਰੋਡ ’ਤੇ, ਸਾਵਿਤਰੀ ਫਲਾਈਓਵਰ ਦੇ ਦੋਹਾਂ ਪਾਸੇ, ਮਹਾਰਾਣੀ ਬਾਗ਼, ਧੌਲਾ ਕੁਆਂ ਤੋਂ 11 ਮੂਰਤੀ ਦਾ ਰਸਤਾ, ਸ਼ਾਹਜਹਾਂ ਰੋਡ, ਆਈ.ਟੀ.ਓ. ਦੇ ਡਬਲਿਊ ਪੁਆਇੰਟ, ਲਾਲਾ ਲਾਜਪਤ ਰਾਏ ਮਾਰਗ ਅਤੇ ਮੂਲਚੰਦ ਅੰਡਰਪਾਸ ਉਨ੍ਹਾਂ ਇਲਾਕਿਆਂ ’ਚ ਸ਼ਾਮਲ ਹਨ, ਜਿੱਥੇ ਪਾਣੀ ਭਰੇ ਹੋਣ ਦੀਆਂ ਖ਼ਬਰਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਪਾਣੀ ਭਰਨ ਕਾਰਨ ਕੁਝ ਮਾਰਗਾਂ ’ਤੇ ਆਵਾਜਾਈ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੂੰ ਉਨ੍ਹਾਂ ਰਸਤਿਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਦਿੱਲੀ ਆਵਾਜਾਈ ਪੁਲਸ ਨੇ ਕਈ ਟਵੀਟ ਕਰ ਕੇ ਦੱਸਿਆ,‘‘ਆਈ.ਓ.ਸੀ.ਐੱਲ. ਦਵਾਰਕਾ ਤੋਂ ਐੱਨ.ਐੱਸ.ਜੀ. ਦਵਾਰਕਾ ਤੱਕ ਦੀ ਸੜਕ ਪਾਣੀ ਭਰਨ ਕਾਰਨ ਬੰਦ ਕੀਤੀ ਗਈ ਹੈ। ਕ੍ਰਿਪਾ ਇਸ ਰਸਤੇ ਦਾ ਇਤਸੇਮਾਲ ਕਰਨ ਤੋਂ ਬਚੋ। ਨਾਰਾਇਣਾ ਰੋਡ ਤੋਂ ਵੀ ਬਚੋ, ਕਿਉਂਕਿ ਇੱਥੋਂ ਧੌਲਾ ਕੁਆਂ ਦਰਮਿਆਨ ਸੜਕ ਨੁਕਸਾਨੀ ਹੋਣ ਕਾਰਨ ਉੱਥੇ ਭਾਰੀ ਜਾਮ ਦੀ ਸਥਿਤੀ ਹੈ।’’ ਉੱਥੇ ਹੀ ਆਮ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਪਾਣੀ ਭਰਨ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕੀਤੇ ਹਨ।
ਹਿਮਾਚਲ: ਕਾਰ ਨੂੰ ਟੱਕਰ ਮਾਰ ਕੇ ਖੇਤ ’ਚ ਪਲਟਿਆ ਟਰੱਕ, ਡਰਾਈਵਰ ਦੀ ਮੌਤ
NEXT STORY