ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ 'ਨੈਸ਼ਨਲ ਹੈਰਾਲਡ' ਅਖ਼ਬਾਰ ਨਾਲ ਜੁੜੇ ਧਨ ਸੋਧ ਦੇ ਮਾਮਲੇ 'ਚ ਆਪਣੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ 5 ਦਿਨਾਂ ਦੀ ਪੁੱਛ-ਗਿੱਛ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਕਿ ਜਦੋਂ ਉਹ 'ਭਾਰਤ ਜੋੜੋ' ਦੀ ਗੱਲ ਕਰ ਰਹੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਰਾਹੁਲ ਗਾਂਧੀ ਤੋੜੋ', 'ਸੋਨੀਆ ਗਾਂਧੀ ਤੋੜੋ' ਅਤੇ 'ਕਾਂਗਰਸ ਤੋੜੋ' ਦੀ ਸਾਜਿਸ਼ 'ਚ ਲੱਗੇ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦੱਸਿਆ ਕਿ ਰਾਹੁਲ ਗਾਂਧੀ ਦੇ ਪ੍ਰਤੀ ਇਕਜੁਟਤਾ ਪ੍ਰਗਟ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਧਾਇਕ ਅੱਜ ਯਾਨੀ ਬੁੱਧਵਾਰ ਨੂੰ ਪਾਰਟੀ ਹੈੱਡ ਕੁਆਰਟਰ 'ਚ ਇਕੱਠੇ ਹੋਏ ਹਨ, ਜਿੱਥੇ ਉਹ ਕੇਂਦਰ ਸਰਕਾਰ ਦੀ 'ਸਾਜਿਸ਼' ਖ਼ਿਲਾਫ਼ ਵਿਰੋਧ ਵੀ ਕਰਨਗੇ।
ਇਹ ਵੀ ਪੜ੍ਹੋ : SIT ਨੇ ਕਾਨਪੁਰ 'ਚ ਹੋਏ 1984 ਦੰਗਿਆਂ ਦੇ ਸਿਲਸਿਲੇ 'ਚ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਰਮੇਸ਼ ਨੇ ਕਿਹਾ,''ਉਦੇਪੁਰ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 'ਭਾਰਤ ਜੋੜੋ' ਯਾਤਰਾ ਦਾ ਐਲਾਨ ਕੀਤਾ ਸੀ। ਆਰ.ਐੱਸ.ਐੱਸ. ਅਤੇ ਭਾਜਪਾ ਦੀ ਵੰਡਕਾਰੀ ਨੀਤੀਆਂ ਖ਼ਿਲਾਫ਼ ਕਾਂਗਰਸ ਪਾਰਟੀ 2 ਅਕਤੂਬਰ 2022 ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 'ਭਾਰਤ ਜੋੜੋ' ਯਾਤਰਾ ਕੱਢੇਗੀ।'' ਉਨ੍ਹਾਂ ਦੋਸ਼ ਲਗਾਇਆ,''ਮੋਦੀ ਸਰਕਾਰ ਕੋਲ ਇਸ ਦਾ ਜਵਾਬ ਕੀ ਹੈ? ਜਦੋਂ ਕਾਂਗਰਸ ਕਹਿ ਰਹੀ ਹੈ ਕਿ 'ਭਾਰਤ ਜੋੜੋ', ਉਦੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ 'ਰਾਹੁਲ ਗਾਂਧੀ ਤੋੜੋ, 'ਸੋਨੀਆ ਗਾਂਧੀ ਤੋੜੋ', 'ਅਸ਼ੋਕ ਗਹਿਲੋਤ ਤੋੜੋ' ਅਤੇ 'ਕਾਂਗਰਸ ਤੋੜੋ' 'ਚ ਲੱਗੇ ਹਨ।'' ਰਮੇਸ਼ ਨੇ ਦੱਸਿਆ,''ਇਸ ਸਾਜਿਸ਼ ਖ਼ਿਲਾਫ਼ ਕਾਂਗਰਸ ਸੰਸਦ ਮੈਂਬਰ ਅਤੇ ਵਿਧਾਇਕ ਪਾਰਟੀ ਹੈੱਡ ਕੁਆਰਟਰ 'ਚ ਮੌਜੂਦ ਹਨ। ਅਸੀਂ ਆਪਣੀ ਆਵਾਜ਼ ਉਠਾ ਰਹੇ ਹਾਂ ਮੋਦੀ ਸਰਕਾਰ ਦੀ ਰਾਜਨੀਤੀ ਕੋਈ ਸੁਸ਼ਾਸਨ ਦੀ ਰਾਜਨੀਤੀ ਨਹੀਂ ਹੈ, ਇਹ ਬਦਲੇ ਦੀ ਰਾਜਨੀਤੀ ਹੈ। ਇਹ 'ਵੱਧ ਤੋਂ ਵੱਧ ਬਦਲਾਖੋਰੀ, ਘੱਟ ਤੋਂ ਘੱਟ ਸ਼ਾਸਨ' ਦੀ ਸਰਕਾਰ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਸਟ ਗਾਰਡ ਨੇ ਮੰਗਲੁਰੂ ਤੱਟ 'ਤੇ ਫਸੇ ਇਕ ਜਹਾਜ਼ ਤੋਂ ਸੀਰੀਆ ਦੇ 15 ਮਲਾਹਾਂ ਨੂੰ ਬਚਾਇਆ
NEXT STORY