ਦੇਹਰਾਦੂਨ (ਵਾਰਤਾ)- ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਉਤਰਾਖੰਡ ਦੇ ਦੇਹਰਾਦੂਨ ’ਚ ਫ਼ੌਜ ਧਾਮ ’ਤੇ ਸ਼ਹੀਦਾਂ ਦੇ ਘਰ ਦੇ ਵੇਹੜੇ ਦੀ ਮਿੱਟੀ ਨੂੰ ਆਪਣੇ ਮੱਥੇ ਨਾਲ ਲਗਾਉਣ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਕੁਝ ਨਾ ਕੁਝ ਨਾਪਾਕ ਹਰਕਤਾਂ ਕਰਦਾ ਰਹਿੰਦਾ ਹੈ। ਅਸੀਂ ਦੁਸ਼ਮਣ ਨੂੰ ਇਸ ਪਾਰ ਹੀ ਨਹੀਂ, ਉਸ ਪਾਰ ਵੀ ਜਾ ਕੇ ਮਾਰ ਸਕਦੇ ਹਾਂ। ਰਾਜਨਾਥ ਨੇ ਕਿਹਾ ਕਿ ਪਹਿਲਾਂ ਕੌਮਾਂਤਰੀ ਮੰਚ ’ਤੇ ਭਾਰਤ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ, ਹੁਣ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੇਪਾਲ ਨਾਲ ਸਾਡੇ ਰੋਟੀ ਬੇਟੀ ਦੇ ਰਿਸ਼ਤੇ ਹਨ। ਸੰਸਕ੍ਰਿਤਕ ਰਿਸ਼ਤੇ ਹਨ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਅਜਿਹੀਆਂ ਹਨ, ਜੋ ਇਸ ਰਿਸ਼ਤੇ ਨੂੰ ਖ਼ਰਾਬ ਕਰਨਾ ਚਾਹੁੰਦੀਆਂ ਹਨ। ਭਾਵੇਂ ਹੀ ਸਾਨੂੰ ਸਿਰ ਝੁਕਾਉਣਾ ਪਏ ਪਰ ਆਪਣੇ ਗੁਆਂਢੀ ਨੇਪਾਲ ਨਾਲ ਰਿਸ਼ਤਾ ਟੁੱਟਣ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਦੇਸ਼ ’ਚ 134 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਰੱਖਿਆ ਮੰਤਰੀ ਨੇ ਕਿਹਾ ਕਿ ਤਿੱਬਤ ਨਾਲ ਵੀ ਸਾਡੇ ਰਿਸ਼ਤੇ ਬਿਹਤਰ ਰਹੇ ਹਨ। 16 ਦਸੰਬਰ 1971 ਨੂੰ ਸਾਡੇ ਫ਼ੌਜੀਆਂ ਦੀ ਹਿੰਮਤ ਕਾਰਨ ਗੁਆਂਢੀ ਦੇਸ਼ ਦੇ ਫ਼ੌਜੀਆਂ ਨੇ ਆਤਮਸਮਰਪਣ ਕੀਤਾ ਸੀ। ਭਾਰਤ ਹੁਣ ਹੋਰ ਮਜ਼ਬੂਤ ਬਣ ਰਿਹਾ ਹੈ। ਜੇਕਰ ਸਾਡੇ ਦੇਸ਼ ਵੱਲ ਕੋਈ ਅੱਖ ਚੁੱਕਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ। ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗਤੀ ਸ਼ਕਤੀ ਮਾਸਟਰ ਪਲਾਨ ਦਾ ਉਦਘਾਟਨ ਕੀਤਾ ਹੈ, ਜਿਸ ਦੀ ਲਾਗਤ 100 ਲੱਖ ਕਰੋੜ ਹੈ। ਇਸ ਨਾਲ ਦੇਸ਼ ’ਚ ਬੁਨਿਆਦੀ ਢਾਂਚਾ ਮਜ਼ਬੂਤ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ’ਚ ਉਤਰਾਖੰਡ ’ਚ ਵਿਕਾਸ ਹੋਇਆ ਹੈ, ਇਸ ਨੂੰ ਕੋਈ ਨਕਾਰ ਨਹੀਂ ਸਕਦਾ। ਅੱਜ ਸਭ ਤੋਂ ਵੱਡੀ ਚੁਣੌਤੀ ਕਨੈਕਟੀਵਿਟੀ ਦੀ ਸਮੱਸਿਆ ਸੀ। ਰੇਲ, ਰੋਡ ਅਤੇ ਹਵਾਈ ਕਨੈਕਟੀਵਿਟੀ ਦੀ ਦਿਸ਼ਾ ’ਚ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਆਲ ਵੇਦਰ ਰੋਡ ’ਤੇ ਜੋ ਰੁਕਾਵਟ ਸੀ, ਹੁਣ ਦੂਰ ਹੋ ਗਈ ਹੈ। ਆਲ ਵੇਦਰ ਰੋਡ ਗੜ੍ਹਵਾਲ ਅਤੇ ਕੁਮਾਊਂ ਨੂੰ ਹੋਰ ਕਰੀਬ ਲਿਆਏਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
8 ਦਿਨਾਂ ਤੱਕ ਮੌਤ ਨਾਲ ਜੰਗ ਲੜਦੇ ਰਹੇ ਗਰੁੱਪ ਕੈਪਟਨ ‘ਵਰੁਣ’, ਨਮ ਕਰ ਗਏ ਅੱਖਾਂ
NEXT STORY