ਲੰਡਨ - ਬ੍ਰਿਟੇਨ ਨੇ ਮੰਗਲਵਾਰ ਆਖਿਆ ਕਿ ਉਹ ਫਿਲਹਾਲ ਕੋਵਿਡ-19 ਟੀਕਿਆਂ ਲਈ ਆਪਣੀ ਘਰੇਲੂ ਤਰਹੀਜ਼ 'ਤੇ ਜ਼ੋਰ ਦੇ ਰਿਹਾ ਹੈ ਅਤੇ ਇਸ ਪੜਅ ਵਿਚ ਭਾਰਤ ਜਿਹੇ ਜ਼ਰੂਰਤਮੰਦ ਮੁਲਕਾਂ ਨੂੰ ਮੁਹੱਈਆ ਕਰਾਉਣ ਲਈ ਉਸ ਕੋਲ ਹੁਣ ਹੋਰ ਖੁਰਾਕਾਂ ਨਹੀਂ ਹਨ। ਭਾਰਤ ਵਿਚ ਮਹਾਮਾਰੀ ਦੀ ਭਿਆਨਕ ਦੂਜੀ ਲਹਿਰ ਦੇ ਸਬੰਧ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਕਿ ਇਸ ਪ੍ਰਕਿਰਿਆ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਮੁਲਕ 495 ਆਕਸੀਜਨ ਕੰਸੰਟ੍ਰੇਨਰ, 120 ਵੈਂਟੀਲੇਟਰ ਆਦਿ ਦਾ ਇਕ ਸਹਾਇਤਾ ਪੈਕੇਜ ਭੇਜ ਰਿਹਾ ਹੈ ਤਾਂ ਜੋ ਭਾਰਤ ਵਿਚ ਸਪਲਾਈ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ - ਰੂਸ ਦੀ Sputnik-V ਕੋਰੋਨਾ ਵੈਕਸੀਨ ਵੀ 1 ਮਈ ਨੂੰ ਪਹੁੰਚ ਜਾਵੇਗੀ ਭਾਰਤ, ਇਨ੍ਹਾਂ ਲੋਕਾਂ ਨੂੰ ਲਾਈ ਜਾਵੇਗੀ
ਉਥੇ ਹੀ 100 ਵੈਂਟੀਲੇਟਰ ਅਤੇ 95 ਆਕਸੀਜਨ ਕੰਸੰਟ੍ਰੇਨਰ ਦੀ ਪਹਿਲੀ ਖੇਪ ਮੰਗਲਵਾਰ ਤੱਕ ਭਾਰਤ ਪਹੁੰਚ ਜਾਵੇਗੀ। ਬੁਲਾਰੇ ਨੇ ਆਖਿਆ ਕਿ ਅਸੀਂ ਫਰਵਰੀ ਵਿਚ ਵਚਨਬੱਧਤਾ ਜਤਾਈ ਸੀ ਕਿ ਬ੍ਰਿਟੇਨ ਨੂੰ ਹੋਣ ਵਾਲੀ ਸਪਲਾਈ ਨਾਲ ਹੋਰ ਖੁਰਾਕਾਂ 'ਕੋਵੈਕਸ ਖਰੀਦ ਪੂਲ' ਅਤੇ ਜ਼ਰੂਰਤਮੰਦ ਮੁਲਕਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਅਜੇ ਅਸੀਂ ਘਰੇਲੂ ਮੋਰਚੇ 'ਤੇ ਜ਼ੋਰ ਦੇ ਰਹੇ ਹਾਂ ਅਤੇ ਸਾਡੇ ਕੋਲ ਹੋਰ ਖੁਰਾਕਾਂ ਉਪਲੱਬਧ ਨਹੀਂ ਹਨ।
ਇਹ ਵੀ ਪੜ੍ਹੋ - ਫਲਾਈਟ 'ਚ ਬੈਠਣ ਤੋਂ ਪਹਿਲਾਂ ਸਭ ਦੀ ਰਿਪੋਰਟ ਸੀ ਨੈਗੇਟਿਵ, ਲੈਂਡਿੰਗ ਤੋਂ ਬਾਅਦ 52 ਹੋਏ ਕੋਰੋਨਾ ਪਾਜ਼ੇਟਿਵ
ਪਿਛਲੇ ਹਫ਼ਤੇ ਦੇ ਅਖੀਰ ਵਿਚ, ਐਫ. ਸੀ. ਡੀ. ਓ. ਨੇ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਕੋਵਿਡ -19 ਵਿਰੁੱਧ ਲੜਾਈ ਵਿਚ ਦੇਸ਼ ਦਾ ਸਮਰਥਨ ਕਰਨ ਲਈ 600 ਤੋਂ ਵੱਧ ਜ਼ਰੂਰੀ ਡਾਕਟਰੀ ਉਪਕਰਣਾਂ ਨੂੰ ਭਾਰਤ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਸੈਂਕੜੇ ਆਕਸੀਜਨ ਉਪਕਰਣ ਅਤੇ ਵੈਂਟੀਲੇਟਰਾਂ ਸਣੇ ਮਹੱਤਵਪੂਰਨ ਮੈਡੀਕਲ ਉਪਕਰਣ ਹੁਣ ਇਸ ਭਿਆਨਕ ਵਾਇਰਸ ਤੋਂ ਜਾਨੀ ਨੁਕਸਾਨ ਦੀ ਰੋਕਥਾਮ ਦੇ ਯਤਨਾਂ ਦਾ ਸਮਰਥਨ ਕਰਨ ਲਈ ਬ੍ਰਿਟੇਨ ਤੋਂ ਭਾਰਤ ਜਾ ਰਹੇ ਹਨ ਜਦਕਿ ਇਸ ਸੰਕਟ ਦੇ ਸਮੇਂ ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਵੀ ਸੋਮਵਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਕੀਤੀ ਸੀ।
ਇਹ ਵੀ ਪੜ੍ਹੋ - ਥਾਈਲੈਂਡ ਦੇ PM ਨੂੰ ਮਾਸਕ ਨਾ ਪਾਉਣ ਕਾਰਣ ਭਰਨਾ ਪਿਆ ਹਜ਼ਾਰਾਂ ਰੁਪਏ ਦਾ ਜ਼ੁਰਮਾਨਾ
ਮਹਾਰਾਸ਼ਟਰ 'ਚ 895 ਮੌਤਾਂ ਨਾਲ ਕੋਰੋਨਾ ਨੇ ਤੋੜਿਆ ਰਿਕਾਰਡ, 24 ਘੰਟੇ 'ਚ ਆਏ ਇੰਨੇ ਨਵੇਂ ਮਾਮਲੇ
NEXT STORY