ਮੁੰਬਈ : ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਪਿਛਲੇ ਕੁੱਝ ਹਫ਼ਤਿਆਂ ਤੋਂ ਲਗਾਤਾਰ ਜਾਰੀ ਹੈ। ਉਥੇ ਹੀ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਵਾਇਰਸ ਦੇ 66,358 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 895 ਮਰੀਜ਼ਾਂ ਨੇ ਦਮ ਤੋੜਿਆ ਹੈ। ਇਹ ਇੱਕ ਦਿਨ ਵਿੱਚ ਮੌਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਨ੍ਹੇ ਹੀ ਸਮੇਂ ਵਿੱਚ 67,752 ਮਰੀਜ਼ ਠੀਕ ਹੋਏ ਹਨ। ਰਾਜ ਵਿੱਚ ਹੁਣ ਤੱਕ 44,100,85 ਲੋਕ ਕੋਰੋਨਾ ਦੀ ਚਪੇਟ ਵਿੱਚ ਆਏ ਹਨ। ਰਾਜ ਵਿੱਚ ਸੋਮਵਾਰ ਨੂੰ 48,700 ਨਵੇਂ ਮਾਮਲੇ ਆਏ ਸਨ ਅਤੇ 524 ਮਰੀਜ਼ਾਂ ਦੀ ਮੌਤ ਹੋਈ ਸੀ। ਮਹਾਰਾਸ਼ਟਰ ਵਿੱਚ 18 ਅਪ੍ਰੈਲ ਨੂੰ ਸਭ ਤੋਂ ਜ਼ਿਆਦਾ 68,631 ਮਾਮਲੇ ਆਏ ਸਨ। ਹਾਲਾਂਕਿ ਗੁਜ਼ਰੇ 24 ਘੰਟੇ ਵਿੱਚ 8,240 ਲੋਕ ਠੀਕ ਹੋਏ ਹਨ ।
ਇਹ ਵੀ ਪੜ੍ਹੋ- PM ਮੋਦੀ ਦੀ ਚਾਚੀ ਨਰਮਦਾਬੇਨ ਦੀ ਕੋਰੋਨਾ ਨਾਲ ਮੌਤ
ਰਾਜ ਵਿੱਚ ਕੋਰੋਨਾ ਦੇ ਵੱਧਦੇ ਕੇਸ ਵਿਚਾਲੇ ਟੀਕਾਕਰਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਰੋਕੂ ਟੀਕਾ ਦਿੱਤਾ ਗਿਆ ਜੋ ਕਿ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਹੈ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ, ‘‘ਮਹਾਰਾਸ਼ਟਰ ਸਰਕਾਰ ਨੇ ਕੱਲ 5,34,372 ਲੋਕਾਂ ਦਾ ਟੀਕਾਕਰਣ ਕੀਤਾ ਹੈ।’’ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ 45 ਸਾਲ ਤੋਂ ਜ਼ਿਆਦਾ ਉਮਰ ਦੇ 3,05,186 ਲੋਕਾਂ ਨੂੰ ਪਹਿਲੀ ਖੁਰਾਕ ਅਤੇ 1,70,812 ਨੂੰ ਉਨ੍ਹਾਂ ਦੀ ਦੂਜੀ ਖੁਰਾਕ ਮਿਲੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮੁੰਬਈ 'ਚ 18 ਤੋਂ 45 ਸਾਲ ਵਾਲਿਆਂ ਨੂੰ ਮੁਫਤ ਵੈਕਸੀਨ ਨਹੀਂ, ਪ੍ਰਾਈਵੇਟ ਸੈਂਟਰ 'ਤੇ ਲੱਗੇਗਾ ਟੀਕਾ
NEXT STORY