ਮੁਜ਼ੱਫ਼ਰਨਗਰ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਇਕ ਤੋਂ ਬਾਅਦ ਇਕ ਨਵਾਂ ਖੁਲਾਸੇ ਹੋ ਰਹੇ ਹਨ। ਪੰਜਾਬ ਪੁਲਸ ਨੇ ਇਸ ਮਾਮਲੇ ’ਚ ਪਠਾਨਕੋਟ ਦੇ ਮਨਪ੍ਰੀਤ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਮਨਪ੍ਰੀਤ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ’ਚ ਰੂਸੀ ਰਾਈਫ਼ਲ ਦੀ ਵਰਤੋਂ ਕੀਤੀ ਗਈ ਸੀ। ਜੋ ਕਿ ਫੁੱਲ ਆਟੋ ਮੋਡ ’ਚ 1800 ਗੋਲੀਆਂ ਪ੍ਰਤੀ ਮਿੰਟ ਦਾਗਣ ਦੀ ਸਮਰੱਥਾ ਰੱਖਦੀ ਹੈ। ਇਹ ਰੂਸੀ ਰਾਈਫ਼ਲ ਮੁਜ਼ੱਫਰਨਗਰ ਦੇ ਰਹਿਣ ਵਾਲੇ ਸੁੰਦਰ ਨਾਂ ਦੇ ਨੌਜਵਾਨ ਨੇ ਮੁਹੱਈਆ ਕਰਵਾਈ ਸੀ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਮਾਮਲੇ 'ਚ 'ਲਾਰੈਂਸ ਬਿਸ਼ਨੋਈ' ਨੂੰ ਹਾਈਕੋਰਟ ਦਾ ਵੱਡਾ ਝਟਕਾ
ਪੁਲਸ ਦੀ ਸੂਚਨਾ ਦੇ ਬਾਅਦ ਸੁੰਦਰ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਮੁਜ਼ੱਫ਼ਰਨਗਰ ਪੁਲਸ ਅਨੁਸਾਰ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਸੁੰਦਰ ਮੁਜ਼ੱਫ਼ਰਨਗਰ ’ਚ ਕਿੱਥੇ ਰਹਿੰਦਾ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਤਾਰ ਦੱਖਣੀ ਯੂ.ਪੀ. ਨਾਲ ਜੁੜਣ ’ਤੇ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਦਰਅਸਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਦਾਰੀ ਲਈ ਸੀ । ਪੁਲਸ ਮੁਤਾਬਕ ਬਿਸ਼ਨੋਈ ਦੇ ਸਬੰਧ ਉੱਤਰ ਪ੍ਰਦੇਸ਼ ਦੇ ਬਦਮਾਸ਼ ਸਨੀ ਕਾਕਰਾਨ ਅਤੇ ਅਤੁਲ ਜਾਟ ਨਾਲ ਵੀ ਹੈ। ਅਜਿਹੇ ’ਚ ਕਿਆਸ ਲਗਾਏ ਜਾ ਰਹੇ ਹਨ ਕਿ ਹੋਰ ਜ਼ਿਲ੍ਹਿਆਂ ਦੇ ਬਦਮਾਸ਼ਾਂ ਦੇ ਤਾਰ ਵੀ ਇਸ ਕਤਲ ਕੇਸ ਨਾਲ ਜੁੜੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਅਫਸੋਸ ਜਤਾਉਂਦਿਆਂ ਵਿਨੇਪਾਲ ਬੁੱਟਰ ਨੇ ਘੇਰੀ ਪੰਜਾਬ ਸਰਕਾਰ
ਦੱਸ ਦੇਈਏ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ’ਚ ਸਿੱਧੂ ਮੂਸੇਵਾਲਾ ’ਤੇ ਫ਼ਾਇਰਿੰਗ ਕਰ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ’ਚ ਪੰਜਾਬ ਸਰਕਾਰ ਵੱਲੋਂ ਐੇੱਸ.ਆਈ.ਟੀ ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਏ.ਐੱਨ-94 ਰੂਸੀ ਅਸਾਲਟ ਰਾਈਫ਼ਲ ਦੀਆਂ ਵਿਸ਼ੇਸ਼ਤਾਵਾਂ
ਦੱਸ ਦੇਈਏ ਕਿ ਸਿੱਧ ਮੂਸੇਵਾਲਾ ਅਤੇ ਉਸਦੇ ਦੋ ਸਾਥੀਆਂ ’ਤੇ ਲਗਭਗ 2 ਮਿੰਟ 30 ਸੈਕਿੰਡ ਤੱਕ ਫ਼ਾਇਰਿੰਗ ਕੀਤੀ ਗਈ ਸੀ। ਇਹ ਗੋਲੀਬਾਰੀ ਏ.ਐੱਨ-94 ਰੂਸੀ ਅਸਾਲਟ ਰਾਈਫ਼ਲ ਨਾਲ ਕੀਤੀ ਗਈ ਸੀ। ਇਹ ਰਾਈਫ਼ਲ ਦੋ-ਰਾਉਂਡ ਬਰਸਟ ਮੋਡ ’ਤੇ 600 ਰਾਊਂਡ ਪ੍ਰਤੀ ਮਿੰਟ ਅਤੇ ਆਟੋ ਮੋਡ ’ਤੇ 1800 ਗੋਲੀਆਂ ਪ੍ਰਤੀ ਮਿੰਟ ਦਾਗ ਸਕਦੀ ਹੈ।
ਦਿੱਲੀ ਹਾਈ ਕੋਰਟ ’ਚ 3 ਹੋਰ ਜੱਜਾਂ ਨੇ ਚੁੱਕੀ ਸਹੁੰ, ਗਿਣਤੀ ਹੋਈ 47
NEXT STORY