ਨਵੀਂ ਦਿੱਲੀ– ਦਿੱਲੀ ਹਾਈ ਕੋਰਟ ’ਚ 3 ਜੱਜਾਂ ਨੇ ਵੀਰਵਾਰ ਨੂੰ ਸਹੁੰ ਚੁੱਕੀ ਅਤੇ ਇਸ ਦੇ ਨਾਲ ਹੀ ਇਸ ਅਦਾਲਤ ’ਚ ਜੱਜਾਂ ਦੀ ਗਿਣਤੀ ਵੱਧ ਕੇ 47 ਹੋ ਗਈ ਹੈ। ਕਾਰਜਕਾਰੀ ਚੀਫ਼ ਜਸਟਿਸ ਵਿਪਿਨ ਸਾਂਘੀ ਨੇ ਜਸਟਿਸ ਪੁਰੂਸ਼ੇਂਦਰ ਕੁਮਾਰ ਕੌਰਵ, ਜਸਟਿਸ ਅਨੀਸ਼ ਦਿਆਲ ਅਤੇ ਜਸਟਿਸ ਅਮਿਤ ਸ਼ਰਮਾ ਨੂੰ ਅਹੁਦੇ ਦੀ ਸਹੁੰ ਚੁਕਾਈ।
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜ ਪੁਰੂਸ਼ੇਂਦਰ ਕੁਮਾਰ ਕੌਰਵ ਦਾ ਦਿੱਲੀ ਹਾਈ ਕੋਰਟ ’ਚ ਤਬਾਦਲਾ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਸੁਪਰੀਮ ਕੋਰਟ ਕਾਲੇਜੀਅਮ ਨੇ ਪਿਛਲੇ ਮਹੀਨੇ ਉਨ੍ਹਾਂ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਸੀ। ਇਨ੍ਹਾਂ ਜੱਜਾਂ ਨੂੰ ਮੁੱਖ ਜੱਜ ਦੀ ਅਦਾਲਤ ’ਚ ਸਹੁੰ ਚੁਕਾਈ ਗਈ। ਇਸ ਦੌਰਾਨ ਹਾਈ ਕੋਰਟ ਦੇ ਹੋਰ ਜੱਜ, ਵਕੀਲ ਅਤੇ ਨਵੇਂ-ਨਿਯੁਕਤ ਜੱਜ ਮੌਜੂਦ ਰਹੇ। ਇਨ੍ਹਾਂ ਨਵੀਂ ਨਿਯੁਕਤੀਆਂ ਦੇ ਨਾਲ ਹੀ ਦਿੱਲੀ ਹਾਈ ਕੋਰਟ ’ਚ ਜੱਜਾਂ ਦੀ ਗਿਣਤੀ ਵਧ ਕੇ 47 ਹੋ ਗਈ ਹੈ, ਜਿਨ੍ਹਾਂ ’ਚ 12 ਮਹਿਲਾ ਜੱਜ ਸ਼ਾਮਲ ਹਨ। ਇਸ ਹਾਈ ਕੋਰਟ ਵਿਚ ਜੱਜਾਂ ਦੀ ਮਨਜ਼ੂਰ ਗਿਣਤੀ 60 ਹੈ।
ਕੇਂਦਰ ਨੇ ਜਾਰੀ ਕੀਤੀ ਸੀ ਨੋਟੀਫ਼ਿਕੇਸ਼ਨ-
ਜਸਟਿਸ ਕੌਰਵ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਦਿੱਲੀ ਹਾਈ ਕੋਰਟ ਵਿਚ ਟਰਾਂਸਫਰ ਕੀਤਾ ਗਿਆ ਹੈ।
ਅਮਿਤ ਸ਼ਰਮਾ ਨੂੰ ਦੋ ਸਾਲਾਂ ਲਈ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਹੈ।
ਐਡਵੋਕੇਟ ਅਨੀਸ਼ ਦਿਆਲ ਅਤੇ ਅਮਿਤ ਸ਼ਰਮਾ ਦੇ ਨਾਵਾਂ ਦੀ ਸਿਫ਼ਾਰਿਸ਼ ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਨਵੰਬਰ 2021 ਵਿਚ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਕੀਤੀ ਸੀ।
ਜਸਟਿਸ ਕੌਰਵ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ 1 ਜੂਨ, 2022 ਨੂੰ ਜਾਰੀ ਕੀਤਾ ਗਿਆ ਸੀ। ਜਦਕਿ ਨਿਯੁਕਤੀ ਲਈ ਨੋਟੀਫਿਕੇਸ਼ਨ ਕੇਂਦਰ ਸਰਕਾਰ ਨੇ 31 ਮਈ 2022 ਨੂੰ ਜਾਰੀ ਕੀਤਾ ਸੀ।
CRPF ਜਵਾਨ ਨੇ ਸਾਥੀ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ
NEXT STORY