ਨੈਸ਼ਨਲ ਡੈਸਕ : ਦੇਸ਼ ਦੇ ਕੁਝ ਹਿੱਸਿਆਂ ਤੋਂ ਮਾਨਸੂਨ ਹਟਣਾ ਸ਼ੁਰੂ ਹੋ ਗਿਆ ਹੈ ਪਰ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਿਸ਼ ਮੁੜ ਸਰਗਰਮ ਹੋ ਗਈ ਹੈ। ਮੌਸਮ ਵਿਭਾਗ (IMD) ਨੇ ਅਗਲੇ 2-3 ਦਿਨਾਂ ਤੱਕ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੁੰਬਈ ਅਤੇ ਕੋਂਕਣ ਖੇਤਰ ਵਿੱਚ 24 ਤੋਂ 26 ਸਤੰਬਰ ਦਰਮਿਆਨ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ - ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਹੈਵਾਨ ਬਣੇ ਦੋਸਤ, ਬੇਰਹਿਮੀ ਨਾਲ ਕਰ 'ਤਾ ਕਤਲ
ਕਈ ਜ਼ਿਲ੍ਹਿਆ 'ਚ ਚਿਤਾਵਨੀ ਜਾਰੀ
ਮੌਸਮ ਵਿਭਾਗ ਨੇ ਮਰਾਠਵਾੜਾ, ਵਿਦਰਭ ਅਤੇ ਮਹਾਰਾਸ਼ਟਰ ਦੇ ਕੁਝ ਹੋਰ ਖੇਤਰਾਂ ਵਿੱਚ ਗਰਜ ਅਤੇ ਮੀਂਹ ਪੈਣ ਦੀ ਸੰਭਾਵਨਾ ਨੂੰ ਦਰਸਾਉਂਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ। ਮੱਧ ਮਹਾਰਾਸ਼ਟਰ ਅਤੇ ਕੋਂਕਣ ਖੇਤਰਾਂ ਵਿੱਚ ਤੂਫਾਨੀ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਆਰੇਂਜ ਅਲਰਟ ਅਤੇ ਰੈੱਡ ਅਲਰਟ ਜਾਰੀ ਕੀਤਾ ਹੈ।
ਇਨ੍ਹਾਂ ਜ਼ਿਲ੍ਹਿਆ 'ਚ ਔਰੇਂਜ ਤੇ ਰੈੱਡ ਅਲਰਟ ਜਾਰੀ
ਮੌਸਮ ਵਿਭਾਗ ਨੇ ਬੁੱਧਵਾਰ, 25 ਸਤੰਬਰ ਨੂੰ ਮੁੰਬਈ, ਠਾਣੇ ਅਤੇ ਪਾਲਘਰ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਮੁੰਬਈ ਅਤੇ ਇਸਦੇ ਉਪਨਗਰੀ ਖੇਤਰਾਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ, ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਏਗੜ੍ਹ ਅਤੇ ਪੁਣੇ ਜ਼ਿਲ੍ਹਿਆਂ ਲਈ 25 ਸਤੰਬਰ ਨੂੰ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ 'ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ
ਸਤੰਬਰ ਦੀ ਪਹਿਲੀ ਭਾਰੀ ਬਾਰਿਸ਼
ਮੰਗਲਵਾਰ ਤੜਕੇ ਮੁੰਬਈ ਵਿੱਚ ਸਤੰਬਰ ਦੀ ਪਹਿਲੀ ਭਾਰੀ ਬਾਰਿਸ਼ ਦਰਜ ਕੀਤੀ ਗਈ। ਆਈਐਮਡੀ ਦੇ ਅਨੁਸਾਰ, ਸ਼ਹਿਰ ਵਿੱਚ ਮੰਗਲਵਾਰ ਤੜਕੇ 2:30 ਤੋਂ 4:30 ਵਜੇ ਦਰਮਿਆਨ ਗਰਜ ਦੇ ਨਾਲ ਭਾਰੀ ਮੀਂਹ ਪਿਆ।
ਘੱਟ ਦਬਾਅ ਦਾ ਪ੍ਰਭਾਵ
ਮਹਾਰਾਸ਼ਟਰ ਵਿੱਚ ਪੂਰੇ ਹਫ਼ਤੇ ਤੱਕ ਮੀਂਹ ਜਾਰੀ ਰਹੇਗਾ, ਜਿਸ ਦਾ ਕਾਰਨ ਰਾਜ ਵਿੱਚ ਘੱਟ ਦਬਾਅ ਦਾ ਪ੍ਰਭਾਵ ਹੈ। ਇਹ ਘੱਟ ਦਬਾਅ ਵਾਲਾ ਸਿਸਟਮ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ 26 ਸਤੰਬਰ ਨੂੰ ਪਾਲਘਰ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਵੱਡਾ ਫ਼ੈਸਲਾ: ਜੇਲ੍ਹਾਂ ਦੇ ਕੈਦੀ ਹੁਣ ਵੇਚਣਗੇ ਪੈਟਰੋਲ-ਡੀਜ਼ਲ
ਮਾਨਸੂਨ ਦੀ ਵਾਪਸੀ
ਇਸ ਦੌਰਾਨ ਦੱਖਣ-ਪੱਛਮੀ ਮਾਨਸੂਨ ਨੇ ਆਪਣੀ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮਾਨਸੂਨ ਰਾਜਸਥਾਨ ਅਤੇ ਗੁਜਰਾਤ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਤੋਂ ਵਾਪਸੀ ਹੋ ਗਈ ਹੈ।
ਇਹ ਵੀ ਪੜ੍ਹੋ - ਬਿਜਲੀ ਦਾ ਜ਼ਿਆਦਾ ਬਿੱਲ ਆਉਣ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਖੜਗੇ ਨੇ ਮੋਦੀ ਸਰਕਾਰ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
NEXT STORY