ਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਜਿੱਥੇ ਦੇਸ਼ ਦੇ ਕਈ ਇਲਾਕਿਆਂ 'ਚ ਗਰਮੀ ਨੇ ਕਹਿਰ ਮਚਾਇਆ ਹੈ, ਉੱਥੇ ਹੀ ਕਈ ਸੂਬਿਆਂ 'ਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ। ਬੀਤੇ ਕੁਝ ਦਿਨਾਂ ਤੋਂ ਉੱਤਰ ਭਾਰਤ 'ਚ ਵੀ ਮੌਸਮ ਕਰਵਟ ਬਦਲ ਰਿਹਾ ਹੈ ਤੇ ਕਈ ਦਿਨਾਂ ਤੋਂ ਹੋ ਰਹੀ ਬੱਦਲਵਾਹੀ ਹੁਣ ਵਰ੍ਹਨ ਵੀ ਲੱਗ ਪਈ ਹੈ।
ਇਸੇ ਦੌਰਾਨ ਸ਼ਿਮਲਾ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੋਈ ਬਾਰਿਸ਼ ਦੌਰਾਨ ਸੂਬੇ 'ਚ ਸ਼ਿਮਲਾ-ਚੰਡੀਗੜ੍ਹ ਹਾਈਵੇ 'ਤੇ ਕੋਟੀ ਨੇੜੇ ਦਰੱਖਤ ਤੇ ਖੰਭੇ ਟੁੱਟ ਕੇ ਡਿੱਗ ਗਏ, ਜਿਸ ਕਾਰਨ 2-3 ਕਿੱਲੋਮੀਟਰ ਤੱਕ ਜਾਮ ਲੱਗ ਗਿਆ ਤੇ ਆਵਾਜਾਈ ਕਈ ਘੰਟਿਆਂ ਤੱਕ ਪ੍ਰਭਾਵਿਤ ਰਹੀ।
ਇਹ ਵੀ ਪੜ੍ਹੋ- 5 ਕਾਮਿਆਂ ਦੀ ਲੋੜ ਤੇ ਪਹੁੰਚ ਗਏ 500 ! ਦੇਖੋ ਕੈਨੇਡਾ 'ਚ ਬੇਰੁਜ਼ਗਾਰੀ ਦੀ ਮੂੰਹੋਂ ਬੋਲਦੀ ਤਸਵੀਰ
Weather Forecast and Warning dt. 29.06.2025 pic.twitter.com/dut2Dp65r6
— Meteorological Centre Shimla (@himachalmausam) June 29, 2025
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਮੁਤਾਬਕ ਸੂਬੇ ਦੇ 12 'ਚੋਂ 10 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿਨ੍ਹਾਂ 'ਚ ਬਿਲਾਸਪੁਰ, ਹਮੀਰਪੁਰ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ, ਊਨਾ, ਕੁੱਲੂ ਤੇ ਚੰਬਾ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰਨ ਦੇ ਨਾਲ-ਨਾਲ ਲੈਂਡਸਲਾਈਡ, ਪਾਣੀ ਭਰਨ, ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਣ ਤੇ ਇਮਾਰਤਾਂ ਨੂੰ ਨੁਕਸਾਨ ਪੁੱਜਣ ਤੱਕ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੈਕਟਰੀ 'ਚ ਅਚਾਨਕ ਲੱਗੀ ਭਿਆਨਕ ਅੱਗ ਲੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
NEXT STORY