ਨਵੀਂ ਦਿੱਲੀ- ਦਿੱਲੀ 'ਚ ਅਜੇ ਠੰਡ ਨੇ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ ਹੈ ਪਰ ਸਵੇਰ ਅਤੇ ਰਾਤ ਦੇ ਸਮੇਂ ਲੋਕਾਂ ਨੂੰ ਹਲਕੀ ਠੰਡ ਦਾ ਅਹਿਸਾਸ ਜ਼ਰੂਰ ਹੋਵੇਗਾ। ਸੋਮਵਾਰ ਦੀ ਸਵੇਰ ਨੂੰ ਦਿੱਲੀ 'ਚ ਆਸਮਾਨ ਸਾਫ਼ ਨਜ਼ਰ ਆਇਆ ਅਤੇ ਕੁਝ ਦੇਰ ਬਾਅਦ ਹਲਕੀ ਧੁੱਪ ਵੀ ਨਿਕਲੀ ਪਰ ਅੱਜ ਦਿੱਲੀ ਵਾਲਿਆਂ ਨੂੰ ਮੌਸਮ ਨਾਲ ਜੁੜੀ ਹਰ ਅਪਡੇਟ ਪੜ੍ਹ ਕੇ ਹੀ ਘਰ ਵਿਚੋਂ ਨਿਕਲਣ ਦਾ ਪਲਾਨ ਕਰਨਾ ਚਾਹੀਦਾ। ਮੌਸਮ ਵਿਭਾਗ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਅਸਥਾਈ ਤੌਰ 'ਤੇ ਹਵਾ ਦੀ ਦਿਸ਼ਾ ਬਦਲਣ ਦੀ ਵਜ੍ਹਾ ਨਾਲ ਆਸਮਾਨ ਵਿਚ ਬੱਦਲ ਹੋਣ ਦੀ ਸੰਭਾਵਨਾ ਹੈ। ਇਸ ਵਜ੍ਹਾ ਨਾਲ ਦਿੱਲੀ ਦੇ ਕੁਝ ਹਿੱਸਿਆਂ 'ਚ ਮੰਗਲਵਾਰ ਨੂੰ ਬੂੰਦਾਬਾਦੀ ਦੇ ਆਸਾਰ ਹਨ।
ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ
ਦੋ ਦਿਨਾਂ ਤੱਕ ਦਿੱਲੀ ਦੀ ਹਵਾ 'ਖਰਾਬ ਸ਼੍ਰੇਣੀ' 'ਚ ਰਹੀ ਅਤੇ ਉਸ ਤੋਂ ਬਾਅਦ ਐਤਵਾਰ ਨੂੰ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ ਅਤੇ ਹਵਾ ਮੱਧ ਸ਼੍ਰੇਣੀ ਵਿਚ ਪਹੁੰਚ ਗਈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਹਵਾ ਦੀ ਦਿਸ਼ਾ ਵਿਚ ਬਦਲਾਅ ਆਉਣ ਨਾਲ ਦਿੱਲੀ ਦੀ ਹਵਾ ਸਾਫ਼ ਹੋਈ ਹੈ। ਹਾਲਾਂਕਿ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਹਵਾ ਦੀ ਗੁਣਵੱਤਾ 'ਚ ਸੁਧਾਰ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਤਹਿਤ ਲਾਗੂ ਕੀਤੇ ਗਏ ਨਿਯਮਾਂ ਦੀ ਵਜ੍ਹਾ ਨਾਲ ਵੀ ਹੋਇਆ ਹੈ।
ਇਹ ਵੀ ਪੜ੍ਹੋ- NRI ਪਤੀ ਦੀ ਕਾਤਲ ਪਤਨੀ ਰਮਨਦੀਪ ਕੌਰ ਬੋਲੀ- ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਗਿਆ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਡਾਟਾ ਮੁਤਾਬਕ ਐਤਵਾਰ ਨੂੰ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (AQI) 164 ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 36 ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਤੱਕ ਰਹਿ ਸਕਦਾ ਹੈ। ਇਸ ਤੋਂ ਬਾਅਦ 10 ਅਕਤੂਬਰ ਨੂੰ ਬੂੰਦਾਬਾਦੀ ਦੀ ਸੰਭਾਵਨਾ ਹੈ। ਉੱਥੇ ਹੀ 12 ਤੋਂ 14 ਅਕਤੂਬਰ ਨੂੰ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਅਤੇ ਘੱਟ ਤੋਂ ਘੱਟ ਤਾਪਮਾਨ 19 ਡਿਗਰੀ ਤੱਕ ਰਹਿ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਦੇ ਪੁਰਾਣੇ ਡੱਬੇ ਬਣਨਗੇ ਰੈਸਟੋਰੈਂਟ, ਰੇਲਵੇ ਨੇ ਇਸ ਲਈ ਲਿਆ ਇਹ ਫ਼ੈਸਲਾ
NEXT STORY