ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਮੌਸਮ ਫਿਰ ਵਿਗੜ ਸਕਦਾ ਹੈ। ਸੂਬੇ ਦੇ ਕੁਝ ਹਿੱਸਿਆਂ ਵਿਚ ਦੋ ਦਿਨ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਪ੍ਰਦੇਸ਼ ਦੇ ਮੱਧ ਅਤੇ ਉੱਚ ਪਹਾੜੀ ਹਿੱਸਿਆਂ ਵਿਚ 26 ਅਤੇ 27 ਨਵੰਬਰ ਨੂੰ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੈਦਾਨੀ ਅਤੇ ਹੇਠਲੇ ਹਿੱਸਿਆਂ ਵਿਚ ਮੌਸਮ ਸਾਫ਼ ਬਣਿਆ ਰਹੇਗਾ। 23 ਨਵੰਬਰ ਤੋਂ ਸੂਬੇ 'ਚ ਇਕ ਤਾਜ਼ਾ ਕਮਜ਼ੋਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਪ੍ਰਦੇਸ਼ ਦੇ ਸਾਰੇ ਹਿੱਸਿਆਂ ਵਿਚ 25 ਨਵੰਬਰ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਲਗਾਤਾਰ ਡਿੱਗ ਰਹੇ ਤਾਪਮਾਨ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਆਪਣੇ ਪਸ਼ੂਆਂ ਨੂੰ ਠੰਡ ਤੋਂ ਬਚਾਅ ਦੇ ਇੰਤਜ਼ਾਮ ਕਰਨ ਦੀ ਸਲਾਹ ਦਿੱਤੀ ਹੈ।
ਮਨਾਲੀ-ਲੇਹ ਮਾਰਗ ਹੁਣ ਦਾਰਚਾ ਤੋਂ ਅੱਗੇ ਬੰਦ
ਦੂਜੇ ਪਾਸੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਮਨਾਲੀ-ਲੇਹ ਮਾਰਗ ਨੂੰ ਹੁਣ ਲਾਹੌਲ ਦੇ ਦਾਰਚਾ ਤੋਂ ਅੱਗੇ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਮਾਰਗ 'ਤੇ ਅਗਲੇ ਸਾਲ ਗਰਮੀਆਂ ਦੇ ਲਗਭਗ 6 ਮਹੀਨਿਆਂ ਬਾਅਦ ਮਈ-ਜੂਨ 'ਚ ਆਵਾਜਾਈ ਸੰਭਵ ਹੋਵੇਗੀ। ਦਾਰਚਾ ਤੋਂ ਅੱਗੇ ਮਨਾਲੀ-ਲੇਹ ਮਾਰਗ 'ਤੇ ਕੋਈ ਆਵਾਜਾਈ ਨਹੀਂ ਹੋਵੇਗੀ। ਬਾਰਾਲਚਲਾ ਸਮੇਤ ਕਈ ਹੋਰ ਦਰੱਰਿਆਂ 'ਚ ਤਾਜ਼ਾ ਬਰਫਬਾਰੀ ਕਾਰਨ ਰਣਨੀਤਕ ਰਸਤਾ ਬੰਦ ਹੈ। ਇਸ ਤੋਂ ਇਲਾਵਾ ਦਾਰਚਾ-ਸ਼ਿੰਕੂਲਾ ਰੋਡ ਅਤੇ ਗਰਾਫੂ-ਲੋਸਰ ਵਾਇਆ ਕੁੰਜਮ ਦਰੱਰੇ 'ਤੇ ਵੀ ਆਵਾਜਾਈ ਬੰਦ ਰਹੇਗੀ।
ਜੰਮੂ ਕਸ਼ਮੀਰ : ਸ਼੍ਰੀਨਗਰ 'ਚ ਲਸ਼ਕਰ ਦੇ 2 ਸਹਿਯੋਗੀ ਗ੍ਰਿਫ਼ਤਾਰ, ਹਥਿਆਰ ਬਰਾਮਦ
NEXT STORY