ਦਾਵੋਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੀ ਸਲਾਨਾ ਬੈਠਕ 'ਚ ਇਤਿਹਾਸਕ ਅਤੇ ਸਫਲ ਹਿੱਸੇਦਾਰੀ ਤੋਂ ਬਾਅਦ ਮੰਗਲਵਾਰ ਭਾਰਤ ਲਈ ਰਵਾਨਾ ਹੋ ਚੁਕੇ ਹਨ। ਪੂਰੇ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਅੱਤਵਾਦ ਸਮੇਤ ਦੁਨੀਆ ਸਾਹਮਣੇ ਗੰਭੀਰ ਚੁਣੌਤੀਆਂ ਦੇ ਬਾਰੇ 'ਚ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੇ ਕਈ ਆਗੂਆਂ ਅਤੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਟਵਿਟਰ 'ਤੇ ਲਿਖਿਆ ਕਿ ਦਾਵੋਸ 'ਚ ਡਬਲਯੂ. ਈ. ਐੱਫ. 'ਚ ਇਤਿਹਾਸਕ ਅਤੇ ਸਫਲ ਹਿੱਸੇਦਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜਿਊਰਿਖ ਹਵਾਈ ਅੱਡੇ ਤੋਂ ਸਵਦੇਸ਼ ਲਈ ਰਵਾਨਾ ਹੋ ਚੁਕੇ ਹਨ। ਟਵਿਟਰ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹੱਤਵਪੂਰਣ ਗਲੋਬਲ ਮੁੱਦਿਆਂ 'ਤੇ ਚਰਚਾ ਲਈ ਡਬਲਯੂ. ਈ. ਐੱਫ. ਸਹੀ ਮਾਈਨੇ 'ਚ ਮਹੱਤਵਪੂਰਣ ਮੰਚ ਹੈ। ਉਨ੍ਹਾਂ ਨੇ ਲਿਖਿਆ ਕਿ ਇਸ ਸਾਲ ਡਬਲਯੂ. ਈ. ਐੱਫ. ਦਾ ਵਿਸ਼ਾ ਦੁਨੀਆ 'ਚ ਸਾਂਝੇ ਭਵਿੱਖ ਦੀ ਸਿਰਜਣਾ ਹੈ, ਜੋ ਕਾਫੀ ਵਿਚਾਰਯੋਗ ਹੈ। ਇਹ ਸਾਨੂੰ ਆਉਣ ਵਾਲੀ ਪੀੜੀ ਲਈ ਬਿਹਤਰ ਭਵਿੱਖ ਸਿਰਜਣ ਦੇ ਉਪਾਅ 'ਤੇ ਚਰਚਾ ਲਈ ਪ੍ਰੇਰਿਤ ਕਰਦਾ ਹੈ।
ਦੱਸ ਦਈਏ ਕਿ ਮੋਦੀ ਸੰਮੇਲਨ 'ਚ ਹਿੱਸਾ ਲੈਣ ਵਾਲੇ ਪਿਛਲੇ 2 ਦਹਾਕਿਆਂ 'ਚ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਸ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੁਡੋ, ਨੀਦਰਲੈਂਡ ਦੀ ਪ੍ਰਧਾਨ ਮੰਤਰੀ ਕਵੀਨ ਮੈਕੀਜਮਾ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲਨ ਬਰਸੇਟ ਨਾਲ ਮੁਲਾਕਾਤ ਕੀਤੀ।
ਜੇਕਰ ਪੀਂਦੇ ਹੋ ਬੋਤਲ ਬੰਦ ਪਾਣੀ ਤਾਂ ਰਹੋ ਸਾਵਧਾਨ
NEXT STORY