ਨੈਸ਼ਨਲ ਡੈਸਕ- ਡੈਨਮਾਰਕ ਦੀ ਦਵਾਈਆਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਨੋਵੋ ਨੌਰਡਿਸਕ ਭਾਰਤ 'ਚ ਮੋਟਾਪਾ ਘਟਾਉਣ ਦੀ ਆਪਣੀ ਦਵਾਈ ਵੇਗੋਵੀ ਲਾਂਚ ਕਰਨ ਜਾ ਰਹੀ ਹੈ। ਭਾਰਤ 'ਚ ਮੋਟਾਪਾ ਇਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ, ਜਿਸ ਦੌਰਾਨ ਨੋਵੋ ਨੌਰਡਿਸਕ ਇੱਥੋਂ ਦੀ ਐਲੀ ਲਿਲੀ ਨੂੰ ਟੱਕਰ ਦੇਣ ਲਈ ਤਿਆਰ ਹੈ।
ਇਸ ਤੋਂ ਪਹਿਲਾਂ ਇਹ ਕੰਪਨੀ ਸਾਲ 2026 'ਚ ਆਪਣੀ ਦਵਾਈ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਸੀ, ਪਰ ਕੰਪਨੀ ਨੇ ਹੁਣ ਆਪਣੀ ਨੀਤੀ 'ਚ ਬਦਲਾਅ ਕਰਦੇ ਹੋਏ ਇਸ ਦਵਾਈ ਨੂੰ ਇਸੇ ਸਾਲ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਜਾਣਕਾਰੀ ਅਨੁਸਾਰ ਨੋਵੋ ਅਗਲੇ ਕੁਝ ਮਹੀਨਿਆਂ ਦੌਰਾਨ ਹੀ ਇਸ ਦਵਾਈ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ।
ਇਹ ਵੀ ਪੜ੍ਹੋ- ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਹੋ ਗਈ ਦਰਦਨਾਕ ਮੌਤ
ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਹ ਫ਼ੈਸਲਾ ਵਧਦੀ ਜਾ ਰਹੀ ਮੋਟਾਪੇ ਦੀ ਸਮੱਸਿਆ ਕਾਰਨ ਲਿਆ ਹੈ। ਇਸ ਸਮੇਂ ਭਾਰਤ 'ਚ ਜਿੱਥੇ ਇਹ ਇੰਡਸਟਰੀ 3000-3500 ਕਰੋੜ ਤੱਕ ਵੈਲਿਊ ਦੀ ਹੈ, ਜਿਸ ਨੂੰ ਨੋਵੋ ਅਗਲੇ ਕੁਝ ਸਾਲਾਂ ਦੌਰਾਨ 25,000 ਕਰੋੜ ਤੱਕ ਵਧਾਉਣਾ ਚਾਹੁੰਦੀ ਹੈ।
ਨੋਵੋ ਦੀ ਇਸ ਵੇਗੋਵੀ ਦਵਾਈ ਦਾ ਮੁੱਖ ਤੱਤ ਸਿਮਾਗਲੁਟਾਈਡ ਹੈ, ਜੋ ਕਿ ਭਾਰ ਨੂੰ ਸੰਤੁਲਿਤ ਰੱਖਣ ਦੀ ਆਪਣੀ ਖ਼ਾਸੀਅਤ ਲਈ ਮੈਡੀਕਲ ਖੇਤਰ 'ਚ ਜਾਣਿਆ ਜਾਂਦਾ ਹੈ ਤੇ ਭਾਰਤੀ ਮੋਟਾਪਾ ਘਟਾਊ ਇੰਡਸਟਰੀ 'ਚ ਆਪਣੇ ਪੈਰ ਜਮਾਉਣ ਲਈ ਕੰਪਨੀ ਨੇ 2026 ਦੀ ਜਗ੍ਹਾ ਇਸੇ ਸਾਲ ਲਾਂਚ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ- ਵਿਕਟਰੀ ਪਰੇਡ ਦੌਰਾਨ ਭਾਜੜ ਦੇ ਮਾਮਲੇ 'ਚ RCB ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੜ੍ਹਦੀ ਸਵੇਰ ਚੱਲੀਆਂ ਤਾੜ-ਤਾੜ ਗੋਲੀਆਂ, ਕੁੜੀ ਨਾਲ ਦਰਿੰਦਗੀ ਕਰਨ ਵਾਲੇ ਦਾ ਪੁਲਸ ਵਲੋਂ ਐਨਕਾਊਂਟਰ
NEXT STORY