ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਵਿਚਾਲੇ ਭਾਜਪਾ ਦੇ ਨੇਤਾਵਾਂ ਨੇ ਪਾਰਟੀ ਦੀ ਸਰਕਾਰ ਬਣਨ ਦਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਰਾਜ ਦੀ ਜਨਤਾ ਨੇ ਪਰਿਵਰਤਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ 'ਚ ਵੋਟਿੰਗ ਕੀਤੀ ਹੈ। ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ ਭਾਜਪਾ 187 ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਤ੍ਰਿਣਮੂਲ ਕਾਂਗਰਸ 92 ਸੀਟਾਂ 'ਤੇ ਬੜ੍ਹਤ ਬਣਾਏ ਹੋਏ ਹੈ। ਇਹ ਰੁਝਾਨ ਰਾਜ 'ਚ ਰਾਜਨੀਤਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਰਾਜ 'ਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਕਿ ਭਾਜਪਾ ਰਾਜ 'ਚ ਅਗਲੀ ਸਰਕਾਰ ਬਣਾਏਗੀ। ਅਧਿਕਾਰੀ ਨੰਦੀਗ੍ਰਾਮ ਤੋਂ ਮੁੜ ਚੋਣ ਜਿੱਤਣ ਦੀ ਕੋਸ਼ਿਸ਼ 'ਚ ਹਨ ਅਤੇ ਭਵਾਨੀਪੁਰ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੁਣੌਤੀ ਦੇ ਰਹੇ ਹਨ।
ਅਧਿਕਾਰੀ ਨੇ ਕਿਹਾ,''ਭਾਜਪਾ ਸਰਕਾਰ ਬਣਾਏਗੀ। ਲੋਕਾਂ ਨੇ ਭਾਜਪਾ ਨੂੰ ਸਪੱਸ਼ਟ ਜਨਾਦੇਸ਼ ਦਿੱਤਾ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ 'ਚ ਮੁਸਲਿਮ ਵੋਟਰ ਪੂਰੀ ਤਰ੍ਹਾਂ ਤ੍ਰਿਣਮੂਲ ਦੇ ਨਾਲ ਨਹੀਂ ਗਏ ਅਤੇ ਹਿੰਦੂ ਵੋਟ ਭਾਜਪਾ ਦੇ ਪੱਖ 'ਚ ਇਕਜੁਟ ਹੋਈ ਹੈ। ਉਨ੍ਹਾਂ ਕਿਹਾ,''ਹਿੰਦੂਆਂ ਨੂੰ ਭਾਸ਼ਾ, ਧਰਮ ਅਤੇ ਜਾਤੀ ਦੇ ਨਾਂ 'ਤੇ ਵੰਡਿਆ ਨਹੀਂ ਜਾ ਸਕਿਆ।'' ਅਧਿਾਕਰੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਹੋਵੇਗੀ, ਜਿਨ੍ਹਾਂ ਨੇ ਰਾਜ 'ਚ ਭਾਜਪਾ ਦੀ ਪ੍ਰਚਾਰ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ,''ਸਾਰੇ ਹਿੰਦੂ ਪ੍ਰਧਾਨ ਮੰਤਰੀ ਮੋਦੀ ਦੇ ਪੱਖ 'ਚ ਇਕਜੁਟ ਹੋਏ ਹਨ।'' ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੀ ਪ੍ਰਧਾਨ ਸਾਮਿਕ ਭੱਟਾਚਾਰੀਆ ਨੇ ਪਾਰਟੀ ਦੀ ਬੰਪਰ ਜਿੱਤ ਦਾ ਵਿਸ਼ਵਾਸ ਜਤਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਫ਼ਤ ਸੋਨਾ, ਫ੍ਰੀ ਸਿਲੰਡਰ..! ਵਿਜੇ ਦੇ ਇਨ੍ਹਾਂ ਵਾਅਦਿਆਂ ਨੇ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਈ TVK
NEXT STORY