ਚੇਨਈ- ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਅਦਾਕਾਰ ਅਤੇ 'ਤਮਿਲਗਾ ਵੇਟ੍ਰੀ ਕੜਗਮ' (TVK) ਪਾਰਟੀ ਦੇ ਸੰਸਥਾਪਕ-ਪ੍ਰਧਾਨ ਵਿਜੇ ਨੇ ਧਮਾਕੇਦਾਰ ਐਂਟਰੀ ਕੀਤੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਟੀਵੀਕੇ ਨੇ 106 ਸੀਟਾਂ 'ਤੇ ਬੜ੍ਹਤ ਬਣਾਈ ਹੋਈ ਹੈ। ਉੱਥੇ ਹੀ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਡੀਐੱਮਕੇ ਸਿਰਫ਼ 46 ਸੀਟਾਂ 'ਤੇ ਸਿਮਟ ਗਈ ਹੈ। ਵਿਜੇ ਦੀ ਇਸ ਸਫ਼ਲਤਾ ਦੇ ਪਿੱਛੇ ਉਨ੍ਹਾਂ ਦੇ 8 ਗਾਰੰਟੀ ਵਾਲੇ ਮੈਨੀਫੈਸਟੋ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਵਿਸ਼ੇਸ਼ ਰੂਪ ਨਾਲ ਔਰਤਾਂ ਅਤੇ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਕੀਤੇ ਗਏ ਵਾਅਦਿਆਂ ਨੇ ਸਾਈਲੈਂਟ ਵੋਟਰ ਨੂੰ ਵਿਜੇ ਵੱਲ ਮੋੜ ਦਿੱਤਾ ਹੈ।
ਚੋਣਾਂ ਨੂੰ ਲੈ ਕੇ ਆਪਣਾ ਮੈਨੀਫੈਸਟੋ 'ਚ ਵਿਜੇ ਨੇ ਕਈ ਵੱਡੇ ਵਾਅਦੇ ਕੀਤੇ, ਜਿਨ੍ਹਾਂ 'ਚ 5 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹਾਂ ਲਈ 8 ਗ੍ਰਾਮ ਸੋਨਾ ਅਤੇ ਇਕ ਰੇਸ਼ਮੀ ਸਾੜ੍ਹੀ ਮੁਫ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਘਰ ਦੀਆਂ ਮਹਿਲਾ ਮੁਖੀਆਂ ਨੂੰ 2,500 ਪ੍ਰਤੀ ਮਹੀਨਾ ਮਦਦ ਰਾਸ਼ੀ ਦਾ ਵਾਅਦਾ ਅਤੇ ਬਜ਼ੁਰਗਾਂ, ਵਿਧਵਾਵਾਂ, ਦਿਵਿਆਗਾਂ ਨੂੰ ਹਰ ਮਹੀਨੇ 3000 ਰੁਪਏ ਦਾ ਭੱਤਾ ਵੀ ਗੇਮਚੇਂਜਰ ਸਾਬਿਤ ਹੋਇਆ ਹੈ। ਉੱਥੇ ਹੀ ਟੀਵੀਕੇ ਨੇ ਹਰ ਘਰ ਨੂੰ ਸਾਲ 'ਚ 6 ਐੱਲਪੀਜੀ ਸਿਲੰਡਰ ਮੁਫ਼ਤ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਸਿੱਖਿਆ ਅਤੇ ਸਿਹਤ ਖੇਤਰ 'ਚ ਵੀ ਵੱਡੇ ਦਾਅਵੇ ਕੀਤੇ ਗਏ ਹਨ। ਗਰੈਜੂਏਟ ਬੇਰੁਜ਼ਗਾਰ ਨੌਜਵਾਨਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਅਤੇ ਆਈਟੀਆਈ ਜਾਂ ਡਿਪੋਲਮਾ ਧਾਰਕਾਂ ਲਈ ਇੰਟਰਨਸ਼ਿਪ ਦੀ ਯੋਜਨਾ ਨੇ ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕੀਤਾ। ਬਿਨਾਂ ਗਾਰੰਟੀ ਦੇ 20 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨ ਦੇ ਵਾਅਦੇ ਨੇ ਵਿਦਿਆਰਥੀਆਂ ਨੂੰ ਟੀਵੀਕੇ ਨਾਲ ਜੋੜਿਆ, ਜੋ ਉੱਚ ਸਿੱਖਿਆ ਲਈ ਸੰਘਰਸ਼ ਕਰ ਰਹੇ ਸਨ। ਉੱਥੇ ਹੀ ਹਰ ਪਰਿਵਾਰ ਲਈ 25 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਵੀ ਸ਼ਾਮਲ ਹੈ। ਮੈਨੀਫੈਸਟੋ 'ਚ 200 ਯੂਨਿਟ ਮੁਫ਼ਤ ਬਿਜਲੀ ਤੇ ਪਾਈਪ ਨਾਲ ਪਾਣੀ ਦੀ ਸਪਲਾਈ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕੂਲਾਂ 'ਚ ਬੰਬ! ਵਿਸਫੋਟਕ ਨਾਲ ਉਡਾਈਆਂ ਜਾਣਗੀਆਂ ਇਮਾਰਤਾਂ, ਸ਼ਿਮਲਾ ਪੁਲਸ ਨੂੰ ਪਈਆਂ ਭਾਜੜਾਂ
NEXT STORY