ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਬੈਨਰਜੀ ਸਰਕਾਰ ਨੂੰ ਕੇਂਦਰ ਨੇ ਝਟਕਾ ਦਿੱਤਾ ਹੈ। ਮੋਦੀ ਸਰਕਾਰ ਨੇ ਪੱਛਮੀ ਬੰਗਾਲ ਦਾ ਨਾਂ ਬਦਲ ਕੇ 'ਬਾਂਗਲਾ' ਰੱਖਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਸੂਬਾਈ ਵਿਧਾਨ ਸਭਾ ਨੇ 3 ਸਾਲ ਪਹਿਲਾਂ ਪੱਛਮੀ ਬੰਗਾਲ ਦਾ ਨਾਂ ਬਦਲ ਕੇ 'ਬਾਂਗਲਾ' ਰੱਖਣ ਸਬੰਧੀ ਪ੍ਰਸਤਾਵ ਕੀਤਾ ਸੀ। ਉਸ ਪ੍ਰਸਤਾਵ 'ਚ ਕਿਹਾ ਗਿਆ ਸੀ ਕਿ ਪੱਛਮੀ ਬੰਗਾਲ ਦਾ ਨਾਂ ਬੰਗਾਲੀ ਭਾਸ਼ਾ 'ਚ 'ਬਾਂਗਲਾ', ਅੰਗਰੇਜ਼ੀ 'ਚ ਬੇਂਗਾਲ ਅਤੇ ਹਿੰਦੀ 'ਚ ਬੰਗਾਲ ਹੋਵੇਗਾ। ਉਦੋਂ ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਖੱਬੇਪੱਖੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਮਮਤਾ ਸਰਕਾਰ ਨੇ ਸੋਧ ਕਰ ਕੇ ਤਿੰਨਾਂ ਭਾਸ਼ਾਵਾਂ 'ਚ ਬਾਂਗਲਾ ਨਾ ਰੱਖਣ ਬਾਰੇ ਹੀ ਮਤਾ ਪਾਸ ਕੀਤਾ ਸੀ।
ਮਦਰੱਸਿਆਂ ਬਾਰੇ ਕੇਂਦਰੀ ਗ੍ਰਹਿ ਦੀ ਰਿਪੋਰਟ ਕਾਰਨ ਭੜਕੀ ਦੀਦੀ ਦੀ ਸਰਕਾਰ
ਪੱਛਮੀ ਬੰਗਾਲ 'ਚ ਮਦਰੱਸਿਆਂ ਦੀ ਅੱਤਵਾਦੀਆਂ ਵਲੋਂ ਵਰਤੋਂ ਕੀਤੇ ਜਾਣ ਦੇ ਕੇਂਦਰੀ ਗ੍ਰਹਿ ਮੰਤਰਾਲਾ ਦੇ ਦਾਅਵੇ 'ਤੇ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਗਿਆਸੂਦੀਨ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਕੋਈ ਚਿੱਠੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ 614 ਮਦਰੱਸੇ ਹਨ, ਜੋ ਸਾਬਕਾ ਖੱਬੇਪੱਖੀ ਸਰਕਾਰ ਦੇ ਸਮੇਂ ਤੋਂ ਹੀ ਚੱਲਦੇ ਆ ਰਹੇ ਹਨ। ਅਸੀਂ ਕੋਈ ਨਵਾਂ ਮਦਰੱਸਾ ਨਹੀਂ ਖੋਲ੍ਹਿਆ ਹੈ।
ਭਾਰਤ ਨੂੰ ਤਬਾਹੀ ਵੱਲ ਲਿਜਾ ਰਿਹੈ ‘ਨਦੀਆਂ ਦਾ ਜਲ ਪ੍ਰਦੂਸ਼ਣ’
NEXT STORY