ਬਾਂਕੁਰਾ— ਪੱਛਮੀ ਬੰਗਾਲ ਦੇ ਬਾਂਕੁਰਾ 'ਚ ਕੁਝ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਰਾਜ ਸਕੱਤਰੇਤ ਸ਼ਯਾਮਪਦ ਮੰਡਲ 'ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰ ਤ੍ਰਣੂਮਲ ਕਾਂਗਰਸ ਦੇ ਵਰਕਰ ਹੋ ਸਕਦੇ ਹਨ। ਇਸ ਦੌਰਾਨ ਸ਼ਾਮਪਦ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ।
ਇਸ ਘਟਨਾ ਦੇ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਸਕਾਰਪੀਓ ਕਾਰ ਨੂੰ ਮੋੜ ਕੇ ਲੋਕ ਜਾ ਰਹੇ ਸਨ, ਇੰਨੇ 'ਚ ਹੀ 8-10 ਲੋਕਾਂ ਨੇ ਗੱਡੀ 'ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲਿਆਂ 'ਚ ਕਈ ਲੋਕਾਂ ਨੇ ਹੈਲਮੇਟ ਵੀ ਪਹਿਣ ਰੱਖਿਆ ਸੀ, ਜਿਸ ਨਾਲ ਇਹ ਪਤਾ ਚੱਲ ਰਿਹਾ ਹੈ ਕਿ ਇਹ ਲੋਕ ਬਾਈਕ 'ਤੇ ਆਏ ਸਨ। ਵੀਡੀਓ 'ਚ ਇਹ ਵੀ ਪਤਾ ਚੱਲ ਰਿਹਾ ਹੈ ਕਿ ਪਹਿਲੇ ਤੋਂ ਵੀ ਕੁਝ ਝਗੜਾ ਹੋ ਚੁੱਕਿਆ ਹੈ, ਕਿਉਂਕਿ ਕਾਰ ਦਾ ਸ਼ੀਸ਼ਾ ਪਹਿਲੇ ਤੋਂ ਵੀ ਟੁੱਟਿਆ ਹੋਇਆ ਸੀ।
https://twitter.com/ANI/status/982186496982581255
ਅਚਾਨਕ ਆਏ ਇੰਨਾਂ ਹਮਲਾਵਰਾਂ ਨੇ ਸ਼ਯਾਮਪਦ ਦੀ ਕਾਰ ਦੇ ਸ਼ੀਸ਼ੇ ਤੋੜਨ ਦੇ ਨਾਲ ਹੀ ਗੇਟ ਖੋਲ੍ਹ ਕੇ ਉਨ੍ਹਾਂ ਨੂੰ ਬਾਹਰ ਕੱਢ ਲਿਆ। ਕੁਝ ਲੋਕਾਂ ਨੇ ਬਾਕੀ ਸ਼ੀਸ਼ਿਆਂ 'ਤੇ ਵੀ ਇੱਟਾਂ ਮਾਰ ਕੇ ਉਨ੍ਹਾਂ ਨੂੰ ਤੋੜ ਦਿੱਾਤ। ਸ਼ਯਾਮਪਦ ਨੂੰ ਬਾਹਰ ਖਿੱਚ ਕੇ ਇਨ੍ਹਾਂ ਹਮਲਾਵਰਾਂ ਨੇ ਕੁੱਟਮਾਰ ਕਰ ਦਿੱਤੀ। ਇਸ ਦੇ ਬਾਅਦ ਕਾਰ 'ਚ ਸਵਾਰ ਹੋਰ ਲੋਕ ਉਥੋਂ ਤੋਂ ਭੱਜ ਗਏ। ਪੱਛਮੀ ਬੰਗਾਲ 'ਚ ਪਿਛਲੇ ਕੁਝ ਦਿਨਾਂ ਤੋਂ ਬੀ.ਜੇ.ਪੀ ਅਤੇ ਟੀ.ਐਮ.ਸੀ ਵਰਕਰਾਂ ਵਿਚਕਾਰ ਹਿੰਸਕ ਝੜਪ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਰੱਖਿਆ ਮੰਤਰਾਲੇ ਦੀ ਸਾਈਟ ਹੈੱਕ, ਦਿੱਸ ਰਿਹਾ ਚੀਨੀ ਸ਼ਬਦ
NEXT STORY