ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਵਿਮਾਨ ਬੈਨਰਜੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਵਿਧਾਇਕ ਸੁਵੇਂਦੁ ਅਧਿਕਾਰੀ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ। ਕਿਉਂਕਿ ਇਹ ਸੰਵਿਧਾਨ ਦੇ ਪ੍ਰਬੰਧਾਂ ਅਤੇ ਸਦਨ ਦੇ ਨਿਯਮਾਂ ਦੇ ਅਨੁਰੂਪ ਨਹੀਂ ਹੈ। ਬੈਨਰਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਧਿਕਾਰੀ ਨੇ ਅਸਤੀਫ਼ਾ ਪੱਤਰ ਉਨ੍ਹਾਂ ਨੇ ਵਿਅਕਤੀਗਤ ਰੂਪ ਨਾਲ ਨਹੀਂ ਸੌਂਪਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਇਹ ਅਸਤੀਫ਼ਾ ਸਵੈ ਇਛੁੱਕ ਹੈ।''
ਬੈਨਰਜੀ ਨੇ ਕਿਹਾ,''ਜਦੋਂ ਤੱਕ ਮੈਂ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋ ਜਾਂਦਾ ਕਿ ਅਸਤੀਫ਼ਾ ਸਵੈਇਛੁੱਕ ਹੈ, ਮੇਰੇ ਲਈ ਭਾਰਤ ਦੇ ਸੰਵਿਧਾਨ ਦੇ ਪ੍ਰਬੰਧਾਂ ਅਤੇ ਪੱਛਮੀ ਬੰਗਾਲ ਵਿਧਾਨ ਸਭਾ 'ਚ ਕੰਮਕਾਰ ਦੇ ਨਿਯਮਾਂ ਦੇ ਆਲੋਕ 'ਚ ਇਸ ਨੂੰ ਸਵੀਕਾਰ ਕਰਨਾ ਸੰਭਵ ਨਹੀਂ ਹੈ।'' ਅਧਿਕਾਰੀ ਨੇ ਮਮਤਾ ਬੈਨਰਜੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਵਿਧਾਇਕ ਦੇ ਤੌਰ 'ਤੇ ਆਪਣਾ ਅਸਤੀਫ਼ਾ 16 ਦਸੰਬਰ ਨੂੰ ਵਿਧਾਨ ਸਭਾ ਸਕੱਤਰੇਤ 'ਚ ਸੌਂਪਿਆ ਸੀ। ਉਸ ਸਮੇਂ ਵਿਧਾਨ ਸਭਾ ਸਪੀਕਰ ਸਦਨ 'ਚ ਹਾਜ਼ਰ ਨਹੀਂ ਸਨ। ਬੈਨਰਜੀ ਨੇ ਕਿਹਾ ਕਿ ਅਧਿਕਾਰੀ ਨੂੰ ਇਸ ਵਿਸ਼ੇ 'ਚ ਆਪਣੀ ਗੱਲ ਕਹਿਣ ਲਈ ਉਨ੍ਹਾਂ ਦੇ ਸਾਹਮਣੇ ਵਿਅਕਤੀਗਤ ਰੂਪ ਨਾਲ 21 ਦਸੰਬਰ ਨੂੰ ਸਪੀਕਰ ਦੇ ਚੈਂਬਰ 'ਚ ਹਾਜ਼ਰ ਹੋਣ ਨੂੰ ਕਿਹਾ ਗਿਆ ਹੈ।
155 ਸਾਲ ਬਾਅਦ ਡੱਲ ਝੀਲ ’ਤੇ ਤੈਰੇਗੀ ਐਂਬੂਲੈਂਸ, ਲੋਕਾਂ ਲਈ ਬਣ ਰਹੀ ਖਿੱਚ ਦਾ ਕੇਂਦਰ
NEXT STORY