ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਸਰਕਾਰ ਨੇ ਸੂਬੇ ਦੇ ਦੋ ਸੁਧਾਰ ਘਰਾਂ ਵਿਚ ਰਹਿ ਰਹੇ ਪਾਕਿਸਤਾਨ ਦੇ 14 ਲੋਕਾਂ ਨੂੰ ਸਖਤ ਸੁਰੱਖਿਆ ਵਾਲੀ ਜੇਲ ਕੋਠੜੀਆਂ 'ਚ ਭੇਜ ਦਿੱਤਾ ਹੈ। ਇਹ ਕਦਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਸੂਬਾ ਸਰਕਾਰ ਦਾ ਇਹ ਕਦਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਰਾਜਸਥਾਨ ਦੇ ਜੈਪੁਰ ਕੇਂਦਰੀ ਜੇਲ ਵਿਚ ਪਾਕਿਸਤਾਨ ਦੇ 50 ਸਾਲਾ ਇਕ ਕੈਦੀ ਦੀ ਉਸ ਨਾਲ ਰਹਿ ਰਹੇ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ। ਪੱਛਮੀ ਬੰਗਾਲ ਸੁਧਾਰ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਦੀ ਜੇਲ ਵਿਚ ਹੋਈ ਘਟਨਾ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਕੈਦੀਆਂ ਨੂੰ ਹੋਰ ਕੈਦੀਆਂ ਤੋਂ ਵੱਖ ਰੱਖੇ ਜਾਣ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਸਖਤ ਸੁਰੱਖਿਆ ਵਾਲੀਆਂ ਕੋਠੜੀਆਂ ਵਿਚ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਕੈਦੀਆਂ ਦਾ ਆਪਣੇ ਸਾਥੀਆਂ ਨਾਲ ਚੰਗਾ ਸਬੰਧ ਹੈ ਪਰ ਫਿਰ ਵੀ ਪੁਲਵਾਮਾ ਹਮਲੇ ਤੋਂ ਬਾਅਦ ਘਟਨਾਵਾਂ ਨੂੰ ਦੇਖਦੇ ਹੋਏ ਕਿਸੇ ਪ੍ਰਕਾਰ ਦਾ ਜ਼ੋਖਮ ਨਹੀਂ ਲੈਣਾ ਚਾਹੁੰਦੇ। ਇਨ੍ਹਾਂ 14 ਲੋਕਾਂ 'ਚੋਂ 4 ਪ੍ਰੈਸੀਡੈਂਸੀ ਜੇਲ ਅਤੇ 10 ਦਮਦਮ ਕੇਂਦਰੀ ਜੇਲ ਵਿਚ ਹਨ। ਉਨ੍ਹਾਂ ਨੇ ਦੱਸਿਆ ਕਿ 14 ਕੈਦੀਆਂ ਲਈ ਤਿੰਨ-ਪੱਧਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਹਿਮਾਚਲ ਪ੍ਰਦੇਸ਼ 'ਚ ਨੈਸ਼ਨਲ ਹਾਈਵੇਅ-21 'ਤੇ ਸਖਤੀ ਨਾਲ ਚੈਕਿੰਗ
NEXT STORY