ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ’ਚ ਸੰਪੰਨ ਹੋਈਆਂ ਪੰਚਾਇਤੀ ਚੋਣਾਂ ’ਚ ਸੱਤਾਧਿਰ ਤ੍ਰਿਣਮੂਲ ਕਾਂਗਰਸ ਨੇ ਤਿੰਨ ਪੜਾਵੀ ਪੰਚਾਇਤ ਪ੍ਰਣਾਲੀ ’ਚ ਸਾਰੇ 20 ਜ਼ਿਲਾ ਪ੍ਰੀਸ਼ਦਾਂ ਦੇ ਨਾਲ-ਨਾਲ ਕੁੱਲ 928 ਸੀਟਾਂ ’ਚੋਂ 880 ’ਤੇ ਜਿੱਤ ਹਾਸਲ ਕੀਤੀ ਜਦੋਂ ਕਿ ਮੁੱਖ ਮੁਕਾਬਲੇਬਾਜ਼ ਭਾਜਪਾ ਨੇ 31 ਸੀਟਾਂ ਜਿੱਤੀਆਂ। ਕਾਂਗਰਸ-ਖੱਬੇ-ਪੱਖੀ ਮੋਰਚਾ ਗਠਜੋੜ ਨੇ 15 ਅਤੇ ਹੋਰਨਾਂ ਨੇ 2 ਸੀਟਾਂ ਆਪਣੇ ਨਾਂ ਕੀਤੀਆਂ। ਗ੍ਰਾਮ ਪੰਚਾਇਤ ਦੀਆਂ ਕੁੱਲ 63,219 ਸੀਟਾਂ ’ਚੋਂ 35,000 ’ਤੇ ਤ੍ਰਿਣਮੂਲ ਨੇ ਜਿੱਤ ਦਰਜ ਕੀਤੀ। ਭਾਜਪਾ ਨੇ ਲਗਭਗ 10,000 ਜਦੋਂ ਕਿ ਕਾਂਗਰਸ-ਖੱਬੇ-ਪੱਖੀ ਮੋਰਚਾ ਗਠਜੋੜ ਨੇ 6000 ਸੀਟਾਂ ਜਿੱਤੀਆਂ।
ਵਿਰੋਧੀ ਪਾਰਟੀ ਭਾਜਪਾ ਦੇ ਨੇਤਾ ਸ਼ੁਭੇਂਦੁ ਅਧਿਕਾਰੀ ਨੇ ਟਵਿੱਟਰ ’ਤੇ ਕੁਝ ਵੀਡੀਓ ਸਾਂਝੀਆਂ ਕਰਦੇ ਹੋਏ ਵੋਟਾਂ ਦੀ ਗਿਣਤੀ ਪ੍ਰਕਿਰਿਆ ’ਚ ਧਾਂਦਲੀ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕਿ ਵੋਟਾਂ ਵਾਲੇ ਦਿਨ ਲੋਕਾਂ ਨੇ ਹਿੰਸਾ ਦਾ ਵਿਰੋਧ ਕੀਤਾ ਅਤੇ ਆਪਣੇ ਕੇਂਦਰ ’ਤੇ ਪਹੁੰਚ ਕੇ ਵੋਟ ਪਾਈ ਪਰ ਗਿਣਤੀ ਵਾਲੇ ਦਿਨ ਪ੍ਰਸ਼ਾਸਨ ਨੇ ‘ਲੁੱਟ’ ਮਚਾਈ।
ਤ੍ਰਿਣਮੂਲ ਦੇ ਸੂਬਾ ਜਰਨਲ ਸਕੱਤਰ ਕੁਣਾਲ ਘੋਸ਼ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਕ ਪਾਸੇ ਸ਼ੁਭੇਂਦੁ ਅਧਿਕਾਰੀ ਦੇ ਗ੍ਰਹਿ ਜ਼ਿਲੇ ਪੁਰਬਾ ਮੇਦਿਨੀਪੁਰ ’ਚ ਭਾਜਪਾ ਨੇ ਤਬਾਹੀ ਮਚਾਈ, ਦੂਜੇ ਪਾਸੇ ਉਹ ਸੁਤੰਤਰ ਅਤੇ ਨਿਰਪੱਖ ਚੋਣਾਂ ’ਤੇ ਉਪਦੇਸ਼ ਦੇ ਰਹੇ ਹਨ।
ਵੈਸ਼ਣੋ ਦੇਵੀ ਮੰਦਰ 'ਚ ਸਤੰਬਰ ਤੱਕ ਤਿਆਰ ਹੋ ਜਾਵੇਗਾ 15 ਕਰੋੜ ਦੀ ਲਾਗਤ ਨਾਲ ਬਣਿਆ ਸਕਾਈਵਾਕ
NEXT STORY