ਨਵੀਂ ਦਿੱਲੀ — ਨਾਗਰਿਕਤਾ ਸੋਧ ਐਕਟ ਖਿਲਾਫ ਕਾਂਗਰਸ ਦੇ ਚੋਟੀ ਦੇ ਨੇਤਾ ਸੋਮਵਾਰ ਨੂੰ ਰਾਜਘਾਟ 'ਤੇ ਏਕਤਾ ਲਈ ਸੱਤਿਆਗ੍ਰਹਿ 'ਤੇ ਬੈਠੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਣੇ ਕਈ ਨੇਤਾ ਰਾਜਘਾਟ ਪਹੁੰਚੇ। ਇਥੇ ਸਾਰਿਆਂ ਨੇ ਸੰਵਿਧਾਨ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ ਨੇ ਸੰਵਿਧਾਨ ਦੀ ਪ੍ਰਸਤਾਵਨਾ ਵੀ ਪੜ੍ਹੀ।
ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰਾਹੁਲ ਗਾਂਧੀ ਨੇ ਕਿਹਾ, 'ਜਦੋਂ ਕੱਪੜਿਆਂ ਦੀ ਗੱਲ ਆਉਂਦੀ ਹੈ ਤਾਂ, ਪੂਰਾ ਦੇਸ਼ ਤੁਹਾਨੂੰ ਤੁਹਾਡੇ ਕੱਪੜਿਆਂ ਕਾਰਨ ਜਾਣਦਾ ਹੈ। ਇਹ ਤੁਸੀਂ ਸੀ ਜਿਨ੍ਹਾਂ ਨੇ 2 ਕਰੋੜ ਰੁਪਏ ਦਾ ਸੂਟ ਪਾਇਆ ਸੀ। ਇਹ ਦੇਸ਼ ਦੀ ਜਨਤਾ ਨਹੀਂ ਸੀ।'
ਰਾਹੁਲ ਨੇ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਪਰ ਸਾਡੇ ਦੁਸ਼ਮਣ ਜੋ ਨਹੀਂ ਕਰ ਸਕੇ, ਉਹ ਅੱਜ ਸਾਡੇ ਪੀ.ਐੱਮ. ਨਰਿੰਦਰ ਮੋਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ ਜਦੋਂ ਤੁਸੀਂ ਵਿਦਿਆਰਥੀਆਂ ਨੂੰ ਗੋਲੀ ਨਾਲ ਉਡਾਉਂਦੇ ਹੋ ਅਤੇ ਉਨ੍ਹਾਂ 'ਤੇ ਲਾਠੀ ਚਾਰਜ ਕਰਵਾਉਂਦੇ ਹੋ, ਜਾਂ ਜਦੋਂ ਤੁਸੀਂ ਪੱਤਰਕਾਰਾਂ ਨੂੰ ਧਮਕੀ ਦਿੰਦੇ ਹੋ ਤਾਂ ਤੁਸੀਂ ਦੇਸ਼ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੀ ਆਵਾਜ਼ ਕਿਉਂ ਦੱਬ ਰਹੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਕਿਉਂ ਨਹੀਂ ਮਿਲ ਰਹੀ ਹੈ। ਤੁਹਾਨੂੰ ਸਿਖਾਇਆ ਗਿਆ ਹੈ ਕਿ ਕਿਵੇ ਦੇਸ਼ ਨੂੰ ਤੋੜਨਾ ਹੈ ਅਤੇ ਨਫਰਤ ਫੈਲਾਉਣੀ ਹੈ, ਤੁਸੀਂ ਉਸ ਵਿਚ ਨੰਬਰ ਵਨ ਹੋ। ਤੁਸੀਂ ਰੋਜ਼ਗਾਰ ਦੇ ਨਹੀਂ ਸਕੇ ਅਤੇ ਅਰਥਵਿਵਸਥਾ ਨੂੰ ਤਬਾਹ ਕਰ ਦਿੱਤਾ, ਇਹੀ ਕਾਰਣ ਹੈ ਕਿ ਤੁਸੀਂ ਨਫਰਤ ਦੇ ਪਿੱਛੇ ਛਿੱਪ ਰਹੇ ਹੋ।'
ਝਾਰਖੰਡ ਚੋਣ ਨਤੀਜਿਆਂ ਤੋਂ ਖੁਸ਼ ਕਪਿਲ ਸਿੱਬਲ ਨੇ ਪੀ.ਐੱਮ. ਮੋਦੀ ਨੂੰ ਦਿੱਤੀ ਨਸੀਹਤ, ਕਿਹਾ...
NEXT STORY