ਇੰਦੌਰ— ਇਨਸਾਫ਼ ਲਈ ਪੁਲਸ ਦਾ ਦਰਵਾਜ਼ਾ ਖੜਕਾਉਂਦੇ ਹੋਏ ਇੱਥੇ 21 ਸਾਲਾ ਔਰਤ ਨੇ ਦੋਸ਼ ਲਗਾਇਆ ਹੈ ਕਿ ਦਾਜ 'ਚ ਆਟੋ ਰਿਕਸ਼ਆ ਨਾ ਮਿਲਣ 'ਤੇ ਉਸ ਦੇ ਪਤੀ ਨੇ ਉਸ ਨੂੰ ਵਟਸਐੱਪ 'ਤੇ ਤਿੰਨ ਤਲਾਕ ਦੇ ਕੇ ਮਾਸੂਮ ਬੇਟੇ ਸਮੇਤ ਘਰੋਂ ਬਾਹਰ ਕੱਢ ਦਿੱਤਾ ਹੈ। ਸਿਰਪੁਰ ਕਾਂਕੜ ਇਲਾਕੇ 'ਚ ਰਹਿਣ ਵਾਲੀ ਆਫਰੀਨ ਬੀ (21) ਬੁੱਧਵਾਰ ਨੂੰ ਦੱਸਿਆ,''ਦਾਜ 'ਚ ਆਟੋ ਰਿਕਸ਼ਆ ਨਾ ਮਿਲਣ 'ਤੇ ਮੇਰੇ ਪਤੀ ਸ਼ਾਹਰੁਖ ਅੰਸਾਰੀ ਨੇ ਮੈਨੂੰ ਕੁਝ ਦਿਨ ਪਹਿਲਾਂ ਵਟਸਐੱਪ 'ਤੇ ਆਡੀਓ ਮੈਸੇਜ ਭੇਜ ਕੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਤਲਾਕ ਦੇ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਉਹ ਦੂਜਾ ਨਿਕਾਹ ਕਰਨ ਜਾ ਰਹੇ ਹਨ।'' 7ਵੀਂ ਤੱਕ ਪੜ੍ਹੀ ਔਰਤ ਨੇ ਕਿਹਾ,''ਮੇਰੇ ਪੇਕੇ ਵਾਲੇ ਪਹਿਲਾਂ ਵੀ ਮੇਰੀ ਨਕਦ ਰਾਸ਼ੀ ਨਾਲ ਮਦਦ ਕਰਦੇ ਰਹੇ ਹਨ ਪਰ ਹੁਣ ਮੇਰੇ ਸਹੁਰੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਜਾਂ ਤਾਂ ਮੇਰੇ ਸ਼ੌਹਰ ਨੂੰ ਆਟੋ ਰਿਕਸ਼ਾ ਦਿਵਾ ਦਿੱਤਾ ਜਾਵੇ ਜਾਂ ਉਨ੍ਹਾਂ ਨੂੰ ਘਰ ਜੁਆਈ ਬਣਾ ਲਿਆ ਜਾਵੇ।''
ਆਫਰੀਨ ਨੇ ਦੱਸਿਆ ਕਿ ਉਸ ਦਾ ਅੰਸਾਰੀ ਨਾਲ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਢਾਈ ਸਾਲ ਦਾ ਬੇਟਾ ਵੀ ਹੈ। ਵਟਸਐੱਪ 'ਤੇ ਤਿੰਨ ਤਲਾਕ ਨਹੀਂ ਦਿੱਤਾ ਜਾ ਸਕਦਾ। ਮੈਂ ਇਸ ਨਾਇਨਸਾਫ਼ੀ ਖਿਲਾਫ ਕਾਨੂੰਨੀ ਲੜਾਈ ਲੜਾਂਗੀ।'' ਇਸ ਦੌਰਾਨ ਸੀਨੀਅਰ ਪੁਲਸ ਕਮਿਸ਼ਨਰ ਰੂਚੀਵਰਧਨ ਮਿਸ਼ਰਾ ਨੇ ਪੁਸ਼ਟੀ ਕੀਤੀ ਕਿ ਪੁਲਸ ਨੂੰ ਮੰਗਲਵਾਰ ਨੂੰ ਜਨ ਸੁਣਵਾਈ ਦੌਰਾਨ ਆਫਰੀਨ ਦੀ ਸ਼ਿਕਾਇਤ ਮਿਲੀ। ਉਨ੍ਹਾਂ ਨੇ ਕਿਹਾ,''ਅਸੀਂ ਆਫਰੀਨ ਦੇ ਪੇਕੇ ਅਤੇ ਉਸ ਦੇ ਸਹੁਰੇ ਪੱਖ ਨੂੰ ਨਾਲ ਬਿਠਾ ਕੇ ਉਨ੍ਹਾਂ ਦਰਮਿਆਨ ਸੁਲਾਹ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਔਰਤ ਦਾ ਵਿਵਾਹਿਕ ਰਿਸ਼ਤਾ ਬਚਾਇਆ ਜਾ ਸਕੇ। ਜੇਕਰ ਇਸ ਤੋਂ ਬਾਅਦ ਵੀ ਆਫਰੀਨ ਦੇ ਸਹੁਰੇ ਪਰਿਵਾਰ ਵਾਲੇ ਨਹੀਂ ਮੰਨਣਗੇ ਤਾਂ ਮਾਮਲੇ ਦੀ ਜਾਂਚ ਦੇ ਆਧਾਰ 'ਤੇ ਉੱਚਿਤ ਕਾਨੂੰਨੀ ਕਦਮ ਚੁੱਕੇ ਜਾਣਗੇ।'' ਦੂਜੇ ਪਾਸੇ ਆਫਰੀਨ ਦੇ ਦਾਦਾ ਇਰਸ਼ਾਦ ਹਸਨ ਨੇ ਕਿਹਾ,''ਅਸੀਂ ਪੁਲਸ ਥਾਣਿਆਂ ਦੇ ਚੱਕਰ ਕੱਟ-ਕੱਟ ਕੇ ਪਰੇਸ਼ਾਨ ਹੋ ਗਏ ਹਾਂ। ਹੁਣ ਅਸੀਂ ਇਨਸਾਫ਼ ਚਾਹੁੰਦੇ ਹਾਂ। ਬਿਨਾਂ ਕਿਸੇ ਜਾਇਜ਼ ਕਾਰਨ ਇਸ ਤਰ੍ਹਾਂ ਵਟਸਐੱਪ 'ਤੇ ਤਿੰਨ ਤਲਾਕ ਦੇ ਕੇ ਆਪਣੀ ਪਤਨੀ ਨੂੰ ਛੱਡਣਾ ਸ਼ਰੀਅਤ ਦੇ ਖਿਲਾਫ ਹੈ।'' ਆਫਰੀਨ ਦੇ ਪਿਤਾ ਜ਼ਹੀਰ ਹਸਨ ਨੇ ਕਿਹਾ,''ਅਸੀਂ ਵਟਸਐੱਪ 'ਤੇ ਦਿੱਤੇ ਤਿੰਨ ਤਲਾਕ ਨੂੰ ਕਦੇ ਕਬੂਲ ਨਹੀਂ ਕਰਾਂਗੇ। ਇਹ ਗਲਤ ਹੈ। ਜੇਕਰ ਇਸ ਤਰ੍ਹਾਂ ਮੇਰੀ ਬੇਟੀ ਅਤੇ ਮੇਰੇ ਦੋਹਤੇ ਨੂੰ ਬੇਸਹਾਰਾ ਛੱਡ ਦਿੱਤਾ ਜਾਵੇਗਾ ਤਾਂ ਉਨ੍ਹਾਂ ਦਾ ਕਈ ਭਵਿੱਖ ਹੋਵੇਗਾ?''
ਸਾਊਦੀ ਅਰਾਮਕੋ ਦੀ ਪੈਟਰੋ ਰਸਾਇਣ, ਰਿਫਾਈਨਰੀ ਪ੍ਰੋਜੈਕਟ 'ਚ ਨਿਵੇਸ਼ ਲਈ ਕੰਪਨੀਆਂ ਨਾਲ ਗੱਲਬਾਤ
NEXT STORY