ਬਿਹਾਰ- ਘਰ 'ਚ ਵਿਆਹ ਦਾ ਜਸ਼ਨ ਚੱਲ ਰਿਹਾ ਸੀ, ਜੈਮਾਲਾ ਲਈ ਲਾੜਾ ਤਿਆਰ ਸੀ ਪਰ ਲਾੜੀ ਦੇ ਆਉਂਦੇ ਹੀ ਹੰਗਾਮਾ ਸ਼ੁਰੂ ਹੋ ਗਿਆ। ਲਾੜੇ ਨੇ ਵਿਆਹ ਤੋਂ ਇਨਕਾਰ ਕਰਦੇ ਹੋਏ ਦੋਸ਼ ਲਗਾਇਆ ਕਿ ਕੁੜੀ ਬਦਲ ਦਿੱਤੀ ਗਈ ਹੈ। ਇਹ ਸੁਣ ਕੇ ਸਾਰੇ ਬਾਰਾਤੀ ਹੈਰਾਨ ਹੋ ਗਏ ਅਤੇ ਮਾਮਲਾ ਪੁਲਸ ਤੱਕ ਪਹੁੰਚ ਗਿਆ। ਦਰਅਸਲ ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ਦਾ ਹੈ, ਜਿੱਥੇ ਸ਼ੁੱਕਰਵਾਰ ਰਾਤ ਗਾਯਘਾਟ ਤੋਂ ਲਾੜਾ ਅਤੇ ਬਾਰਾਤੀ ਧੂਮਧਾਮ ਨਾਲ ਬਰੂਰਾਜ ਦੇ ਧੂਮ ਨਗਰ ਪਹੁੰਚੇ। ਲਾੜੀ ਦੇ ਘਰ ਬਾਰਾਤੀਆਂ ਦਾ ਜ਼ੋਰਦਾਰ ਸਵਾਗਤ ਹੋਇਆ। ਜੈਮਾਲਾ ਦੇ ਸਮੇਂ ਸਟੇਜ 'ਤੇ ਲਾੜੀ ਨੂੰ ਦੇਖ ਕੇ ਲਾੜਾ ਭੜਕ ਗਿਆ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਜੈਮਾਲਾ ਤੋਂ ਪਹਿਲੇ ਲਾੜੀ ਨੂੰ ਦੇਖਦੇ ਹੀ ਲਾੜੇ ਨੇ ਹੰਗਾਮਾ ਕਰ ਦਿੱਤਾ। ਲਾੜੀ ਦੇ ਪਰਿਵਾਰ ਵਾਲੇ ਚੁੱਪ ਖੜ੍ਹੇ ਸਨ ਅਤੇ ਮੁੰਡਾ ਲਾੜੀ ਬਦਲ ਦੇਣ ਦਾ ਦੋਸ਼ ਲਗਾ ਰਿਹਾ ਸੀ। ਅਸਲ 'ਚ ਜੈਮਾਲਾ ਲਈ ਲਾੜੀ ਦੀ ਛੋਟੀ ਭੈਣ ਨੂੰ ਤਿਆਰ ਕਰ ਕੇ ਸਟੇਜ 'ਤੇ ਭੇਜ ਦਿੱਤਾ ਗਿਆ ਸੀ। ਬਾਰਾਤੀ ਅਤੇ ਮਹਿਮਾਨ ਇਸ ਸਥਿਤੀ ਨੂੰ ਸਮਝ ਨਹੀਂ ਪਾ ਰਹੇ ਸਨ।
ਮਾਮਲਾ ਗਰਮਾਉਂਦਾ ਦੇਖ ਮੁੰਡੇ ਵਾਲਿਆਂ ਨੇ ਪੁਲਸ ਬੁਲਾ ਲਈ। ਦੱਸ ਦੇਈਏ ਕਿ ਮੁਜ਼ੱਫਰਪੁਰ ਦੇ ਗਾਯਘਾਟ ਦੇ ਟੁਨਟੁਨ ਕੁਮਾਰ ਦਾ ਵਿਆਹ ਧੂਮ ਨਗਰ ਬਖਰੀ ਦੀ ਸਪਨਾ ਕੁਮਾਰੀ ਨਾਲ ਤੈਅ ਹੋਇਆ ਸੀ। ਬਾਰਾਤ ਦੇ ਆਉਣ 'ਤੇ ਸਪਨਾ ਨੂੰ ਲਹਿੰਗਾ ਪਸੰਦ ਨਹੀਂ ਆਇਆ ਅਤੇ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਕਾਫ਼ੀ ਸਮਝਾਉਣ 'ਤੇ ਵੀ ਉਹ ਨਹੀਂ ਮੰਨੀ। ਜਦੋਂ ਸਪਨਾ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਛੋਟੀ ਭੈਣ ਨੂੰ ਲਾੜੀ ਬਣਾ ਕੇ ਜੈਮਾਲਾ ਲਈ ਭੇਜ ਦਿੱਤਾ ਗਿਆ। ਸਟੇਜ 'ਤੇ ਪਹੁੰਚੀ ਲਾੜੀ ਨੂੰ ਦੇਖ ਕੇ ਟੁਨਟੁਨ ਨੇ ਉਸ ਨੂੰ ਪਛਾਣ ਲਿਆ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਸਥਾਨਕ ਬਰੂਰਾਜ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਨਹੀਂ ਰੁਕਿਆ, ਜਿਸ ਤੋਂ ਬਾਅਦ ਸਾਰਿਆਂ ਨੂੰ ਥਾਣੇ ਲਿਜਾਇਆ ਗਿਆ। ਥਾਣਾ ਮੁਖੀ ਸੰਜੀਵ ਕੁਮਾਰ ਦੁਬੇ ਦੀ ਪਹਿਲ 'ਤੇ ਥਾਣਾ ਕੰਪਲੈਕਸ ਸਥਿਤ ਸੰਤੋਸ਼ੀ ਮਾਤਾ ਮੰਦਰ 'ਚ ਟੁਨਟੁਨ ਅਤੇ ਸਪਨਾ ਦਾ ਵਿਆਹ ਕਰਵਾਇਆ ਗਿਆ। ਕਾਫ਼ੀ ਸਮਝਾਉਣ ਤੋਂ ਬਾਅਦ ਮੁੰਡੇ ਦੀ ਪਸੰਦ ਦੀ ਲਾੜੀ ਨਾਲ ਵਿਆਹ ਸੰਪੰਨ ਹੋਇਆ। ਪੁਲਸ ਦੀ ਮੌਜੂਦਗੀ 'ਚ ਕੰਨਿਆਦਾਨ ਤੋਂ ਲੈ ਕੇ ਵਿਦਾਈ ਤੱਕ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਖ਼ੁਦ ਥਾਣਾ ਮੁਖੀ ਕੁਮਾਰ ਦੁਬੇ ਨੇ ਵਿਦਾਈ ਦੇ ਸਮੇਂ ਸ਼ਗਨ ਨਾਲ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇ ਕੇ ਵਿਦਾ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਨ ਬਚਾਉਣ ਲਈ ਜਾਨ ਦੀ ਬਾਜ਼ੀ ਤੱਕ ਲਾ ਦਿੰਦੀ ਹੈ NDRF : ਪੀਊਸ਼ ਆਨੰਦ
NEXT STORY