ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਲੋਕ ਸਭਾ 'ਚ ਵੱਖਰੇ ਤਰ੍ਹਾਂ ਦੇ ਸੱਭਿਆਚਾਰ ਦੀ ਪਛਾਣ ਪੇਸ਼ ਕਰਦੇ ਨਜ਼ਰ ਆਏ। ਸਦਨ ਦੇ ਵੈੱਲ 'ਚ ਨਾਅਰੇਬਾਜ਼ੀ ਕਰ ਰਹੇ ਕਾਂਗਰਸ ਦੇ ਸੰਸਦ ਮੈਂਬਰ ਨੂੰ ਉਸ ਵੇਲੇ ਪਾਣੀ ਪਿਆਇਆ ਜਦੋਂ ਪੀ. ਐੱਮ. ਭਾਸ਼ਣ ਦੌਰਾਨ ਉਹ ਨਾਅਰੇਬਾਜ਼ੀ ਕਰ ਕੇ ਵਿਘਨ ਪਾ ਰਹੇ ਸਨ। ਇਸ ਘਟਨਾ ਦੀ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਅੰਮ੍ਰਿਤਪਾਲ ਦੀ ਰਿਹਾਈ ਦੀ ਕੀਤੀ ਅਪੀਲ
ਇੰਟਰਨੈੱਟ ਯੂਜ਼ਰਜ਼ ਪ੍ਰਧਾਨ ਮੰਤਰੀ ਦੇ ਇਸ ਰਵੱਈਏ ਦੀ ਕਾਫੀ ਤਾਰੀਫ ਕਰ ਰਹੇ ਹਨ। ਕੁਝ ਲੋਕਾਂ ਨੇ ਇਸ ਨੂੰ ਵਿਰੋਧੀ ਧਿਰ ਨੂੰ ਵੱਖਰੇ ਅੰਦਾਜ਼ ਵਿਚ ਕਰਾਰਾ ਜਵਾਬ ਦੇਣਾ ਵੀ ਦੱਸਿਆ ਹੈ। ਵੀਡੀਓ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਸਦਨ ’ਚ ਆਪਣੀ ਗੱਲ ਰੱਖਣ ’ਚ ਰੁੱਝੇ ਹੋਏ ਹਨ, ਇਸ ਦੌਰਾਨ ਉਨ੍ਹਾਂ ਲਈ ਇਕ ਗਿਲਾਸ ਪਾਣੀ ਲਿਆਂਦਾ ਜਾਂਦਾ ਹੈ। ਇਹ ਦੇਖ ਕੇ ਉਹ ਆਪਣਾ ਭਾਸ਼ਣ ਕੁਝ ਦੇਰ ਲਈ ਰੋਕਦੇ ਹਨ ਅਤੇ ਵੈੱਲ ’ਚ ਰੌਲਾ ਪਾ ਰਹੇ ਕਾਂਗਰਸੀ ਸੰਸਦ ਮੈਂਬਰ ਮਣਿਕਮ ਟੈਗੋਰ ਵੱਲ ਗਿਲਾਸ ਵਧਾਉਂਦੇ ਹਨ ਪਰ ਉਹ ਇਸ ਨੂੰ ਫੜਨ ਤੋਂ ਇਨਕਾਰ ਕਰ ਦਿੰਦੇ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਦੇ ਇਕ ਹੋਰ ਸੰਸਦ ਮੈਂਬਰ ਹਿਬੀ ਈਡਨ ਵੱਲ ਪਾਣੀ ਦਾ ਗਿਲਾਸ ਵਧਾਉਂਦੇ ਹਨ, ਜੋ ਉਸ ਨੂੰ ਫੜ ਲੈਂਦੇ ਹਨ। ਈਡਨ ਪਾਣੀ ਪੀਣ ਮਗਰੋਂ ਗਿਲਾਸ ਉੱਪਰ ਫੜਾ ਦਿੰਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੀ ਗਿਲਾਸ ਤੋਂ ਪਾਣੀ ਪੀਂਦੇ ਨਜ਼ਰ ਆਉਂਦੇ ਹਨ। ਇੰਨਾ ਸਭ ਹੋਣ ਦੇ ਬਾਵਜੂਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਸਦਨ ਵਿਚ ਹੰਗਾਮਾ ਜਾਰੀ ਰਹਿੰਦਾ ਹੈ ਅਤੇ ਪ੍ਰਧਾਨ ਮੰਤਰੀ ਆਪਣੀ ਗੱਲ ਅੱਗੇ ਵਧਾਉਣ ਲੱਗਦੇ ਹਨ।
ਇਹ ਵੀ ਪੜ੍ਹੋ- ਬਦਰੀਨਾਥ 'ਚ ਅਲਕਨੰਦਾ ਨਦੀ ਨੇ ਧਾਰਿਆ ਭਿਆਨਕ ਰੂਪ, ਸ਼ਰਧਾਲੂ ਵੀ ਸਹਿਮੇ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮੇ ਅਤੇ ਨਾਅਰੇਬਾਜ਼ੀ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਹਿੰਦੂਆਂ 'ਤੇ ਝੂਠਾ ਦੋਸ਼ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ, ਗੰਭੀਰ ਸਾਜ਼ਿਸ਼ ਹੋ ਰਹੀ ਹੈ। ਇਹ ਕਿਹਾ ਗਿਆ ਹੈ ਕਿ ਹਿੰਦੂ ਹਿੰਸਕ ਹੁੰਦੇ ਹਨ। ਇਹ ਹੈ ਤੁਹਾਡੇ ਸੰਸਕਾਰ, ਤੁਹਾਡੀ ਸੋਚ, ਇਹ ਹੈ ਕਿ ਤੁਹਾਡੀ ਨਫ਼ਰਤ। ਇਸ ਦੇਸ਼ ਦੇ ਹਿੰਦੂਆਂ ਨਾਲ ਇਹ ਕਾਰਨਾਮਾ, ਇਹ ਦੇਸ਼ ਦਹਾਕਿਆਂ ਤੱਕ ਇਸ ਨੂੰ ਭੁੱਲਣ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ- ਅਖਿਲੇਸ਼ ਬੋਲੇ- ਮੈਂ 80 ਦੀਆਂ 80 ਸੀਟਾਂ ਜਿੱਤ ਜਾਵਾਂ ਤਾਂ ਵੀ EVM 'ਤੇ ਭਰੋਸਾ ਨਹੀਂ ਹੋਵੇਗਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ : ਬਮ-ਬਮ ਭੋਲੇ ਦੇ ਜੈਕਾਰੇ ਲਾਉਂਦੇ 6,537 ਸ਼ਰਧਾਲੂਆਂ ਦਾ 5ਵਾਂ ਜੱਥਾ ਰਵਾਨਾ
NEXT STORY