ਸੂਰਜਪੁਰ (ਭਾਸ਼ਾ) : ਛੱਤੀਸਗੜ੍ਹ ਵਿਚ ਨਕਸਲਵਾਦ ਨੂੰ ਨੱਥ ਪਾਉਣ ਵਿਚ ਨਾਕਾਮੀ ਲਈ ਕਾਂਗਰਸ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ਜਦੋਂ ਵੀ ਇਹ ਪਾਰਟੀ ਕੇਂਦਰ ’ਚ ਸੱਤਾ ਵਿਚ ਆਉਂਦੀ ਹੈ, ਉਦੋਂ ਹੀ ਦਹਿਸ਼ਤਗਰਦਾਂ ਅਤੇ ਨਕਸਲੀਆਂ ਦੇ ਹੌਂਸਲੇ ਬੁਲੰਦ ਹੋ ਜਾਂਦੇ ਹਨ। ਸੂਬੇ ਦੇ ਸਰਗੁਜਾ ਡਿਵੀਜ਼ਨ ਦੇ ਸੂਰਜਪੁਰ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਬੇ ਵਿਚ ਕਥਿਤ ਮਹਾਦੇਵ ਐਪ ਸੱਟੇਬਾਜ਼ੀ ਘਪਲੇ ਬਾਰੇ ਕਿਹਾ ਕਿ ਉਹ ਇਸ ਗੱਲ ਦੀ ਗਾਰੰਟੀ ਦਿੰਦੇ ਹਨ ਕਿ ਭਾਜਪਾ ਇਸ ਮਾਮਲੇ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ। ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਸ ਨੂੰ ਸਾਰੀ ਉਮਰ ਜੇਲ੍ਹ ’ਚ ਬਿਤਾਉਣੀ ਹੀ ਪਵੇਗੀ। ਕਾਂਗਰਸ ਨੇ ਸੂਬੇ ਦੇ ਨੌਜਵਾਨਾਂ ਨੂੰ ਕਈ ਸੁਪਨੇ ਦਿਖਾਏ। ਉਸ ਨੇ ਮਹਾਦੇਵ ਦੇ ਨਾਂ ’ਤੇ ਘਪਲਾ ਵੀ ਕੀਤਾ। ਇਸ ਦੀ ਦੇਸ਼-ਵਿਦੇਸ਼ ’ਚ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000
ਇਸ ਮਾਮਲੇ ’ਚ ਮੁੱਖ ਮੰਤਰੀ ਭੁਪੇਸ਼ ਬਘੇਲ ਪ੍ਰਤੀ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ '30 ਟਕਾ ਕੱਕਾ, ਖੁੱਲੇ ਆਮ ਸੱਟਾ।' ਬਘੇਲ ਸੂਬੇ ’ਚ ‘ਕਾਕਾ’ ਦੇ ਨਾਂ ਨਾਲ ਮਸ਼ਹੂਰ ਹਨ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਵੱਡੀ ਨਾਕਾਮੀ ਰਹੀ ਹੈ। ਜਿੱਥੇ ਵੀ ਕਾਂਗਰਸ ਸੱਤਾ ’ਚ ਹੈ, ਉੱਥੇ ਅਪਰਾਧ ਅਤੇ ਲੁੱਟ ਦਾ ਰਾਜ ਹੈ। ਸੂਬੇ 'ਚ ਨਕਸਲੀ ਹਿੰਸਾ ਵਿਚ ਮਾਰੇ ਗਏ ਭਾਜਪਾ ਵਰਕਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਕਸਲੀ ਹਿੰਸਾ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ ਹੈ। ਅਜੋਕੇ ਸਮੇਂ ਵਿਚ ਭਾਜਪਾ ਦੇ ਕਈ ਵਰਕਰ ਸਾਡੇ ਕੋਲੋਂ ਖੋਹੇ ਗਏ ਹਨ। ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਇਕ ਸਾਥੀ ਨੂੰ ਗੋਲੀ ਮਾਰ ਕੇ ਉਸ ਦੀ ਜੀਵਨ ਲੀਲਾ ਖ਼ਤਮ ਕਰ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਬੰਬਾਂ ਅਤੇ ਬੰਦੂਕਾਂ ਦੇ ਪਰਛਾਵੇਂ ਹੇਠ ਰਹਿਣਾ ਚਾਹੁੰਦੇ ਹਨ? ਤੁਹਾਡੇ ਕੋਲ ਜਿੰਨੇ ਮਰਜ਼ੀ ਪੈਸੇ ਹੋਣ, ਜੇ ਤੁਹਾਡਾ ਪੁੱਤਰ ਸ਼ਾਮ ਨੂੰ ਘਰ ਨਹੀਂ ਪਰਤਦਾ ਅਤੇ ਉਸ ਦੀ ਲਾਸ਼ ਘਰ ਆਉਂਦੀ ਹੈ ਤਾਂ ਤੁਸੀਂ ਪੈਸਿਆਂ ਦਾ ਕੀ ਕਰੋਗੇ? ਇਸ ਲਈ ਹਰੇਕ ਦੀ ਸੁਰੱਖਿਆ ਬਹੁਤ ਅਹਿਮ ਹੈ। ਇਸ ਲਈ ਕਾਂਗਰਸ ਨੂੰ ਹਟਾਉਣਾ ਵੀ ਜ਼ਰੂਰੀ ਹੈ।
ਮੋਦੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਖੇਤਰੀ ਭਾਸ਼ਾਵਾਂ ਅਤੇ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਦੀ ਵਕਾਲਤ ਕਰਨ ’ਤੇ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦੇਸ਼ ਆਜ਼ਾਦ ਹੋ ਗਿਆ ਪਰ ਉਨ੍ਹਾਂ ’ਤੋਂ ਅੰਗਰੇਜ਼ੀ ਦਾ ਭੂਤ ਨਹੀਂ ਉਤਰਿਆ। ਡਾਕਟਰ ਅਤੇ ਇੰਜੀਨੀਅਰ ਬਣਨ ਲਈ ਹੁਣ ਅੰਗਰੇਜ਼ੀ ਦੀ ਲੋੜ ਨਹੀਂ। ਮੋਦੀ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ, ਇਸ ਲਈ ਗਰੀਬ ਬੱਚਾ ਜਿਸ ਭਾਸ਼ਾ ਵਿਚ ਡਾਕਟਰ ਅਤੇ ਇੰਜੀਨੀਅਰ ਬਣਨਾ ਚਾਹੁੰਦਾ ਹੈ, ਉਸ ਵਿਚ ਹੀ ਉਹ ਡਾਕਟਰ ਅਤੇ ਇੰਜੀਨੀਅਰ ਬਣੇਗਾ।
ਇਹ ਵੀ ਪੜ੍ਹੋ : ਗਊ ਹੱਤਿਆ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, ਹੋਰ ਵੀ ਕਈ ਨਾਂ ਆ ਸਕਦੇ ਨੇ ਸਾਹਮਣੇ
ਉਨ੍ਹਾਂ ਕਿਹਾ ਕਿ ਜਦੋਂ ਕੋਈ ਡਾਕਟਰ ਮਰੀਜ਼ ਨਾਲ ਉਸ ਦੀ ਆਪਣੀ ਭਾਸ਼ਾ ਵਿਚ ਗੱਲ ਕਰ ਕੇ ਉਸ ਦੀ ਬੀਮਾਰੀ ਬਾਰੇ ਜਾਣਦਾ ਹੈ ਤਾਂ ਫਿਰ ਉਸ ਨੂੰ ਡਾਕਟਰ ਬਣਨ ਲਈ ਅੰਗਰੇਜ਼ੀ ਦੀ ਕੀ ਲੋੜ ਹੈ? ਦੇਸ਼ ਵਿਚ 9-10 ਕਰੋੜ ਆਦਿਵਾਸੀ ਹਨ ਪਰ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਉਨ੍ਹਾਂ ਬਾਰੇ ਕਦੇ ਸੋਚਿਆ ਹੀ ਨਹੀਂ। ਮੋਦੀ ਨੇ ਕਿਹਾ ਕਿ ਕਾਂਗਰਸ ਸਿਰਫ਼ ‘ਗਰੀਬੀ ਹਟਾਓ’ ਦੇ ਨਾਅਰੇ ਨਾਲ ਵੋਟਾਂ ਲੈ ਰਹੀ ਹੈ। ਭਾਜਪਾ ਨੇ ਗਰੀਬਾਂ ਦੀ ਦੇਖਭਾਲ ਕੀਤੀ ਅਤੇ ਫਿਰ ਗਰੀਬ ਕਲਿਆਣ ਯੋਜਨਾ ਅਧੀਨ ਮੁਫਤ ਰਾਸ਼ਨ ਯੋਜਨਾ ਨੂੰ 5 ਸਾਲਾਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਘਰ ’ਚ ਲੱਗੀ ਭਿਆਨਕ ਅੱਗ, ਸਾਮਾਨ ਹੋਇਆ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ’ਚ ਸੋਸ਼ਲ ਮੀਡੀਆ ’ਤੇ ਹੋ ਰਿਹੈ ਜ਼ੋਰਦਾਰ ਚੋਣ ਪ੍ਰਚਾਰ, ਕਾਂਗਰਸ ਤੇ ਭਾਜਪਾ ਇਕ-ਦੂਜੇ ’ਤੇ ਲਾ ਰਹੇ ਨਿਸ਼ਾਨਾ
NEXT STORY