ਨਵੀਂ ਦਿੱਲੀ—ਦਿੱਲੀ ਪੁਲਸ ਨੇ ਆਨੰਦ ਪਰਬਤ ਇਲਾਕੇ ਵਿਚ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਦੀ ਗੁੱਥੀ ਹੱਲ ਕਰ ਲਈ ਹੈ। ਪੁਲਸ ਮੁਤਾਬਕ ਸ਼ੱਕੀ ਮੌਤ ਦਾ ਮਾਮਲਾ ਕਤਲ ਦਾ ਨਿਕਲਿਆ ਅਤੇ ਪੁਲਸ ਲਈ ਸਬੂਤ ਬਣਿਆ ਬੂਟ ਦਾ ਤਸਮਾ।
ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕਤਲ ਦੀ ਇਸ ਵਾਰਦਾਤ ਨੂੰ ਮ੍ਰਿਤਕ ਦੇ ਵੱਡੇ ਭਰਾ ਨੇ ਹੀ ਅੰਜਾਮ ਦਿੱਤਾ। ਪੁਲਸ ਨੇ ਤਸਮਾ ਬਰਾਮਦ ਕਰ ਲਿਆ ਹੈ। ਖਬਰਾਂ ਮੁਤਾਬਕ ਕੁਝ ਦਿਨ ਪਹਿਲਾਂ ਆਨੰਦ ਪਰਬਤ ਖੇਤਰ ਵਿਚ ਰਹਿਣ ਵਾਲੇ ਸਤਿਆ ਦੇਵ ਨਾਮੀ ਇਕ ਵਿਅਕਤੀ ਨੂੰ ਉਸ ਦੇ ਪਰਿਵਾਰਕ ਮੈਂਬਰ ਮ੍ਰਿਤਕ ਹਾਲਤ ਵਿਚ ਹਸਪਤਾਲ ਲਿਆਏ ਸਨ। ਡਾਕਟਰਾਂ ਨੂੰ ਮੌਤ ਦੇ ਕੁਦਰਤੀ ਨਾ ਹੋਣ ਸਬੰਧੀ ਸ਼ੱਕ ਹੋਇਆ ਤਾਂ ਉਨ੍ਹਾਂ ਪੁਲਸ ਨੂੰ ਦੱਸਿਆ। ਪੋਸਟਮਾਰਟਮ ਦੌਰਾਨ ਪਤਾ ਲੱਗਾ ਕਿ ਕਿਸੇ ਪਤਲੇ ਧਾਗੇ ਨਾਲ ਧੌਣ ਦੱਬ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਕਤਲ ਕਰਨ ਦੀ ਗੱਲ ਮੰਨ ਲਈ। ਉਸ ਨੇ ਉਹ ਤਸਮਾ ਵੀ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਉਸ ਨੇ ਆਪਣੇ ਭਰਾ ਦੀ ਧੌਣ ਦੱਬੀ ਸੀ।
ਇਕ ਮਹੀਨਾ ਪਹਿਲਾਂ ਹੀ ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਹੋਏ ਅੰਤਰਧਿਆਨ
NEXT STORY