ਨਵੀਂ ਦਿੱਲੀ— ਭਾਰਤ ਵਿਚ ਕਈ ਅਜਿਹੀਆਂ ਇਤਿਹਾਸਕ ਯਾਦਗਾਰਾਂ ਹਨ ਜਿਨ੍ਹਾਂ ਨੇ ਆਪਣੇ ਇਤਿਹਾਸ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਨ੍ਹਾਂ ਯਾਦਗਾਰਾਂ ਵਿਚ ਕਈ ਅਜਿਹੇ ਰਾਜ਼ ਦਫਨ ਹਨ ਜਿਨ੍ਹਾਂ ਨੂੰ ਹੁਣ ਤਕ ਕੋਈ ਜਾਣ ਨਹੀਂ ਸਕਿਆ। ਇਸੇ ਤਰ੍ਹਾਂ ਰਾਜਸਥਾਨ ਵਿਚ ਇਕ ਅਜੀਬ ਮੰਦਰ ਹੈ ਜਿੱਥੇ ਰਾਤ ਹੁੰਦਿਆਂ ਹੀ ਇਨਸਾਨ ਪੱਥਰ ਵਿਚ ਤਬਦੀਲ ਹੋ ਜਾਂਦੇ ਹਨ।
ਅੱਜ ਅਸੀਂ ਇੱਥੇ ਜਿਸ ਅਦਭੁੱਤ ਮੰਦਰ ਦੀ ਗੱਲ ਕਰ ਰਹੇ ਹਾਂ ਉਹ ਰਾਜਸਥਾਨ ਦੇ ਬਾੜਮੇਰ ਜ਼ਿਲੇ ਵਿਚ ਬਣਿਆ ਹੋਇਆ ਹੈ। ਇਹ ਮੰਦਰ ਉਸ ਰੇਤੀਲੀ ਜ਼ਮੀਨ 'ਤੇ ਬਣਿਆ ਹੈ ਜਿੱਥੇ ਕਈ ਰਾਜ਼ ਦਫਨ ਹਨ। ਕਈ ਮਾਨਤਾਵਾਂ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਭੇਦਭਰੇ ਮੰਦਰ ਦਾ ਨਾਂ 'ਕਿਰਾਡੂ' ਹੈ। ਇਸ ਮੰਦਰ ਤਕ ਪਹੁੰਚਣ ਲਈ ਸ਼ਰਧਾਲੂਆਂ ਨੂੰ ਬਾੜਮੇਰ ਤੋਂ ਲੱਗਭਗ 39 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜਾਣਾ ਪੈਂਦਾ ਹੈ। ਬਾੜਮੇਰ ਦਾ ਇਹ ਕਿਰਾਡੂ ਮੰਦਰ ਖੰਡਰਾਂ ਵਿਚ ਵਸਿਆ ਹੋਇਆ ਹੈ ਪਰ ਇਸ ਮੰਦਰ ਦੀ ਇਕ ਖਾਸ ਗੱਲ ਹੈ, ਇਹ ਦੇਖਣ ਵਿਚ ਬੇਹੱਦ ਖੂਬਸੂਰਤ ਅਤੇ ਵਿਸ਼ਾਲ ਹੈ। ਇਥੋਂ ਦੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਜੇਕਰ ਕੋਈ ਇਨਸਾਨ ਰਾਤ ਨੂੰ ਇੱਥੇ ਰੁਕ ਜਾਏ ਤਾਂ ਉਹ ਪੱਥਰ ਵਿਚ ਤਬਦੀਲ ਹੋ ਜਾਂਦਾ ਹੈ। ਇਸੇ ਕਾਰਨ ਇਥੇ ਸ਼ਾਮ ਹੋਣ ਤੋਂ ਬਾਅਦ ਕੋਈ ਮੰਦਰ ਦੇ ਨੇੜੇ-ਤੇੜੇ ਵੀ ਨਹੀਂ ਭਟਕਦਾ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਥਾਂ ਨੂੰ ਸਰਾਪ ਮਿਲਿਆ ਹੋਇਆ ਹੈ।
ਸ਼੍ਰੀਨਗਰ ਦੇ ਕੁਝ ਹਿੱਸਿਆਂ 'ਚ ਪਾਬੰਦੀਆਂ
NEXT STORY