ਨਵੀਂ ਦਿੱਲੀ, (ਵਾਰਤਾ) ਦਿੱਲੀ ਕੈਪੀਟਲਜ਼ ਦੇ ਸਪਿਨਰ ਕੁਲਦੀਪ ਯਾਦਵ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 56ਵੇਂ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਡੈੱਥ ਓਵਰਾਂ 'ਚ ਮੈਚ ਦਾ ਰੁਖ ਬਦਲ ਦਿੱਤਾ ਉਸਦੀ ਟੀਮ ਜਿੱਤ ਗਈ। ਮੰਗਲਵਾਰ ਨੂੰ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਹਾਈ ਸਕੋਰਿੰਗ ਮੈਚ 'ਚ ਕੁਲਦੀਪ ਨੇ 25 ਦੌੜਾਂ 'ਤੇ ਦੋ ਵਿਕਟਾਂ ਲੈ ਕੇ ਮੈਚ ਦਾ ਰੁਖ ਹੀ ਬਦਲ ਦਿੱਤਾ ਅਤੇ ਆਪਣੀ ਟੀਮ ਨੂੰ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਪਹੁੰਚਾ ਦਿੱਤਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਮੈਨ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ। 222 ਦੌੜਾਂ ਦਾ ਪਿੱਛਾ ਕਰਨ ਉਤਰੀ ਆਰਆਰ ਟੀਮ ਕੋਲ 18ਵੇਂ ਓਵਰ ਤੱਕ ਮੈਚ ਜਿੱਤਣ ਦਾ ਮੌਕਾ ਸੀ।
ਆਰਆਰ ਨੂੰ ਇਸ ਮੈਚ ਵਿੱਚ 18 ਗੇਂਦਾਂ ਵਿੱਚ 41 ਦੌੜਾਂ ਦੀ ਲੋੜ ਸੀ। ਇਸ ਦੌਰਾਨ ਕਪਤਾਨ ਨੇ ਕੁਲਦੀਪ ਨੂੰ ਗੇਂਦ ਸੌਂਪੀ ਅਤੇ ਉਸ ਨੇ ਇਸ ਓਵਰ ਵਿੱਚ ਚਾਰ ਵਿਕਟਾਂ ਲੈ ਕੇ ਆਰਆਰ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਮੈਚ ਤੋਂ ਬਾਅਦ ਕੁਲਦੀਪ ਨੇ ਕਿਹਾ, ''ਚੰਗੀ ਲੈਂਥ 'ਤੇ ਗੇਂਦਬਾਜ਼ੀ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਡੈਥ ਓਵਰਾਂ ਵਿੱਚ ਗੇਂਦਬਾਜ਼ੀ ਕਰਦੇ ਹੋ, ਖਾਸ ਕਰਕੇ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਪਾਵਰ ਹਿੱਟਰ ਆਉਣ ਵਾਲੇ ਹਨ ਤਾਂ ਇਹ ਚੁਣੌਤੀ ਹੈ। ਮੈਂ ਡੋਨੋਵਨ ਫਰੇਰਾ ਨੂੰ ਦੇਖਿਆ ਹੈ ਅਤੇ ਮੈਂ ਦੱਖਣੀ ਅਫਰੀਕਾ ਵਿੱਚ ਉਸਦੇ ਖਿਲਾਫ ਖੇਡਿਆ ਸੀ। ਮੈਨੂੰ ਪਤਾ ਸੀ ਕਿ ਉਹ ਬੈਕਫੁੱਟ ਖਿਡਾਰੀ ਸੀ, ਇਸ ਲਈ ਮੇਰੀ ਯੋਜਨਾ ਉਸ ਨੂੰ ਉੱਥੇ ਦੂਰ ਰੱਖਣ ਦੀ ਕੋਸ਼ਿਸ਼ ਕਰਨ ਦੀ ਸੀ ਅਤੇ ਮੈਂ ਉਸ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਮੈਂ ਸਿਰਫ਼ ਆਪਣੀ ਸਪੀਡ ਅਤੇ ਲੈਂਥ 'ਤੇ ਧਿਆਨ ਦਿੰਦਾ ਰਿਹਾ।''
ਆਇਰਲੈਂਡ ਨੇ ਟੀ-20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਪਾਲ ਸਟਰਲਿੰਗ ਨੂੰ ਮਿਲੀ ਕਪਤਾਨੀ
NEXT STORY