ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਯਾਨੀ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਨੇ ਕਿਹਾ,''ਕੱਲ੍ਹ ਸ਼ਾਮ ਮੈਂ ਅਰਵਿੰਦ ਕੇਜਰੀਵਾਲ ਜੀ ਨਾਲ ਜੇਲ੍ਹ 'ਚ ਮੁਲਾਕਾਤ ਕੀਤੀ। 2 ਦਿਨ ਪਹਿਲੇ ਉਨ੍ਹਾਂ ਨੇ ਦਿੱਲ ਦੀ ਜਲ ਮੰਤਰੀ ਆਤਿਸ਼ੀ ਨੂੰ ਸੰਦੇਸ਼ ਭੇਜਿਆ ਸੀ ਕਿ ਪਾਣੀ ਅਤੇ ਸੀਵਰ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ। ਇਸ ਗੱਲ 'ਤੇ ਕੇਂਦਰ ਸਰਕਾਰ ਨੇ ਮੁੱਖ ਮੰਤਰੀ 'ਤੇ ਕੇਸ ਕਰ ਦਿੱਤਾ, ਕੀ ਉਹ ਦਿੱਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ?... ਅਰਵਿੰਦ ਜੀ ਨੇ ਮੈਨੂੰ ਕਿਹਾ ਇਸ ਸ਼ਰਾਬ ਘਪਲੇ ਦੀ ਜਾਂਚ 'ਚ ਈ.ਡੀ. ਨੇ ਪਿਛਲੇ 2 ਸਾਲਾਂ 'ਚ 250 ਤੋਂ ਜ਼ਿਆਦਾ ਛਾਪੇਮਾਰੀ ਕੀਤੀ, ਅਜੇ ਤੱਕ ਕਿਸੇ ਵੀ ਛਾਪੇਮਾਰੀ 'ਚ ਪੈਸਾ ਬਰਾਮਦ ਨਹੀਂ ਹੋਇਆ। ਅਰਵਿੰਦ ਜੀ ਨੇ ਕਿਹਾ ਕਿ ਇਸ ਦਾ ਖ਼ੁਲਾਸਾ ਉਹ 28 ਮਾਰਚ ਨੂੰ ਅਦਾਲਤ 'ਚ ਕਰਨਗੇ, ਉਹ ਇਸ ਦਾ ਸਬੂਤ ਵੀ ਦੇਣਗੇ। ਅਰਵਿੰਦ ਜੀ ਨੇ ਕਿਹਾ ਹੈ ਕਿ ਮੇਰਾ ਸਰੀਰ ਜੇਲ੍ਹ 'ਚ ਹੈ ਪਰ ਮੇਰੀ ਆਤਮਾ ਤੁਹਾਡਾ ਸਾਰਿਆਂ ਵਿਚਾਲੇ ਹੈ।''
ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਸ਼ਰਾਬ ਨੀਤੀ ਮਾਮਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ 'ਚ 28 ਮਾਰਚ ਤੱਕ ਈ.ਡੀ. ਦੀ ਰਿਮਾਂਡ 'ਚ ਹਨ। ਇਸ ਦੌਰਾਨ ਕੇਜਰੀਵਾਲ ਨੂੰ ਰੋਜ਼ਾਨਾ ਪਤਨੀ ਸੁਨੀਤਾ ਅਤੇ ਨਿੱਜੀ ਸਕੱਤਰ ਵਿਭਵ ਕੁਮਾਰ ਨਾਲ ਮਿਲਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੀ ਸ਼ਾਮ 6 ਤੋਂ 7 ਵਜੇ ਤੱਕ ਮੁੱਖ ਮੰਤਰੀ ਆਪਣੇ ਵਕੀਲ ਮੁਹੰਮਦ ਇਰਸ਼ਾਦ ਅਤੇ ਵਿਵੇਕ ਜੈਨ ਨੂੰ ਮਿਲ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲਵਾਯੂ ਕਾਰਕੁਨ ਵਾਂਗਚੁਕ ਨੇ 21 ਦਿਨਾਂ ਤੋਂ ਜਾਰੀ ਆਪਣੀ ਭੁੱਖ ਹੜਤਾਲ ਕੀਤੀ ਖ਼ਤਮ
NEXT STORY