ਕੈਥਲ- ਮੁੰਬਈ 'ਚ ਹੋਏ ਬਾਬਾ ਸਿੱਦੀਕੀ ਕਤਲਕਾਂਡ ਦਾ ਸ਼ੂਟਰ ਗੁਰਮੇਲ ਸਿੰਘ (23) ਕੈਥਲ ਦੇ ਪਿੰਡ ਨਰਾਡ ਦਾ ਰਹਿਣ ਵਾਲਾ ਹੈ। ਜੋ ਸਾਲ 2019 'ਚ ਉਨ੍ਹਾਂ ਦੇ ਹੀ ਪਿੰਡ ਦੇ ਇਕ ਨੌਜਵਾਨ ਦੇ ਕਤਲ ਮਾਮਲੇ ਵਿਚ ਕੈਥਲ ਜੇਲ੍ਹ 'ਚ ਬੰਦ ਸੀ। ਇਸ ਕੇਸ ਵਿਚ ਗੁਰਮੇਲ ਨੂੰ 2023 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰੇਗੂਲਰ ਜ਼ਮਾਨਤ ਮਿਲ ਗਈ ਸੀ। ਜੇਲ੍ਹ ਤੋਂ ਹੀ ਜ਼ਮਾਨਤ 'ਤੇ ਬਾਹਰ ਆਉਣ ਮਗਰੋਂ ਉਹ ਮੁੰਬਈ ਚਲਾ ਗਿਆ, ਜਿੱਥੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨਾਲ ਉਸ ਦੇ ਸਬੰਧ ਬਣੇ।
ਇਹ ਵੀ ਪੜ੍ਹੋ- ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਹਰਿਆਣਾ ਦਾ ਰਹਿਣ ਵਾਲਾ ਹੈ ਦੋਸ਼ੀ
ਪੁਲਸ ਸੂਤਰਾਂ ਮੁਤਾਬਕ ਮੁਲਜ਼ਮ ਕੈਥਲ ਜੇਲ੍ਹ ਵਿਚ ਹੀ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦੇ ਸੰਪਰਕ ਵਿਚ ਆਇਆ ਸੀ। ਮੁਲਜ਼ਮ ਗੁਰਮੇਲ ਖ਼ਿਲਾਫ਼ ਕੈਥਲ ਦੇ ਵੱਖ-ਵੱਖ ਥਾਣਿਆਂ 'ਚ ਕਤਲ, ਕੁੱਟਮਾਰ ਅਤੇ ਜੇਲ੍ਹ 'ਚ ਮੋਬਾਈਲ ਵਰਤਣ ਦੇ ਕੁੱਲ ਤਿੰਨ ਕੇਸ ਦਰਜ ਹਨ। ਫਿਲਹਾਲ ਮੁਲਜ਼ਮ ਸਾਰੇ ਮਾਮਲਿਆਂ 'ਚ ਫ਼ਰਾਰ ਚਲ ਰਿਹਾ ਸੀ। ਅਦਾਲਤ ਨੇ ਉਸ ਨੂੰ ਇਕ ਕੇਸ 'ਚ ਭਗੌੜਾ ਵੀ ਐਲਾਨ ਦਿੱਤਾ ਹੈ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਘਰ 'ਚ 70 ਸਾਲਾ ਦਾਦੀ ਫੁੱਲੀ ਦੇਵੀ ਅਤੇ 14 ਸਾਲਾ ਭਰਾ ਪ੍ਰਿੰਸ ਰਹਿੰਦੇ ਹਨ। ਜਿਸ ਨੇ ਕਈ ਸਾਲ ਪਹਿਲਾਂ ਉਸ ਨੂੰ ਘਰੋਂ ਬੇਦਖਲ ਕਰ ਦਿੱਤਾ ਸੀ, ਜੋ ਕਾਫੀ ਸਮੇਂ ਤੋਂ ਆਪਣੇ ਪਿੰਡ ਨਹੀਂ ਰਹਿ ਰਿਹਾ ਸੀ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਾਬਾ ਸਿੱਦੀਕੀ ਦੇ ਘਰ ਅਤੇ ਦਫ਼ਤਰ ਦੀ ਰੇਕੀ ਕੀਤੀ ਸੀ। ਉਹ ਡੇਢ ਤੋਂ ਦੋ ਮਹੀਨੇ ਤੋਂ ਮੁੰਬਈ 'ਚ ਸੀ ਅਤੇ ਉਸ 'ਤੇ ਨਜ਼ਰ ਰੱਖ ਰਿਹਾ ਸੀ। ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਜਾਣੋ ਕਿਵੇਂ ਦਾ ਸੀ ਬਾਬਾ ਸਿੱਦੀਕੀ ਦਾ ਸਿਆਸੀ ਸਫ਼ਰ, ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਮੁੜ ਦੋਸਤੀ
ਸ਼ੂਟਰ ਗੁਰਮੇਲ ਦਾ ਕ੍ਰਾਈਮ ਹਿਸਟਰੀ, ਉਸਦੀ ਦਾਦੀ ਦੀ ਜ਼ੁਬਾਨੀ
ਸ਼ੂਟਰ ਗੁਰਮੇਲ ਦੀ 70 ਸਾਲਾ ਦਾਦੀ ਫੁੱਲੀ ਦੇਵੀ ਨੇ ਦੱਸਿਆ ਕਿ ਗੁਰਮੇਲ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਹੈ। ਜਦੋਂ ਉਹ 7 ਸਾਲ ਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਗੁਰਮੇਲ ਦੀ ਮਾਂ ਨੇ ਗੁਰਮੇਲ ਦੇ ਚਾਚੇ ਨਾਲ ਵਿਆਹ ਕਰਵਾ ਲਿਆ। ਉਸ ਦੇ ਚਾਚੇ ਦਾ ਵੀ ਇਕ ਲੜਕਾ ਅਤੇ ਇਕ ਲੜਕੀ ਹੈ। ਉਹ ਵੀ ਕਾਫੀ ਸਮੇਂ ਤੋਂ ਬਾਹਰ ਰਹਿੰਦਾ ਹੈ, ਉਸ ਦੇ ਪੁੱਤਰ ਪ੍ਰਿੰਸ ਨੂੰ ਵੀ ਉਹ ਹੀ ਪਾਲ ਰਹੀ ਹੈ। 2019 'ਚ ਗੁਰਮੇਲ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਇਸੇ ਪਿੰਡ ਦੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਉਸ ਕੇਸ ਵਿਚ ਉਹ ਕਈ ਸਾਲਾਂ ਤੱਕ ਜੇਲ੍ਹ ਵਿਚ ਬੰਦ ਰਿਹਾ। ਹੁਣ ਉਸ ਦੀ ਜ਼ਮਾਨਤ ਕਿਸ ਨੇ ਕਰਵਾਈ, ਇਸ ਬਾਰੇ ਕੁਝ ਨਹੀਂ ਪਤਾ।
ਇਹ ਵੀ ਪੜ੍ਹੋ- ਬਾਬਾ ਸਿੱਦੀਕੀ ਦੀ ਮੌ.ਤ ਕਾਰਨ ਟੁੱਟੇ ਸਲਮਾਨ ਨੇ ਅੱਧ ਵਿਚਾਲੇ ਛੱਡੀ 'Big Boss 18' ਦੀ ਸ਼ੂਟਿੰਗ
ਦਾਦੀ ਨੇ ਦੱਸਿਆ ਕਿ 3-4 ਮਹੀਨੇ ਪਹਿਲਾਂ ਜਦੋਂ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ ਤਾਂ 5-10 ਮਿੰਟ ਲਈ ਘਰ ਆਇਆ ਸੀ ਪਰ ਜ਼ਿਆਦਾ ਦੇਰ ਨਾ ਠਹਿਰਿਆ। ਉਦੋਂ ਉਹ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ, ਉਸ ਨੇ ਗੁਰਮੇਲ ਨੂੰ ਦੇਖਿਆ ਵੀ ਨਹੀਂ ਸੀ, ਉਹ ਇੰਨੇ ਚਿਰ ਬਾਅਦ ਆਇਆ ਸੀ। ਉਸ ਤੋਂ ਬਾਅਦ ਅੱਜ ਤੱਕ ਉਸ ਦਾ ਗੁਰਮੇਲ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ ਨਾ ਹੀ ਗੁਰਮੇਲ ਕਿਸੇ ਤਿਉਹਾਰ ਜਾਂ ਹੋਰ ਪਰਿਵਾਰਕ ਪ੍ਰੋਗਰਾਮ ਲਈ ਘਰ ਆਇਆ ਸੀ। ਗੁਰਮੇਲ ਦੀ ਦਾਦੀ ਨੇ ਦੱਸਿਆ ਕਿ ਉਹ ਲੋਕਾਂ ਨਾਲ ਲੜਦਾ ਰਹਿੰਦਾ ਸੀ। ਇਸੇ ਕਾਰਨ ਉਨ੍ਹਾਂ ਨੇ 11 ਸਾਲ ਪਹਿਲਾਂ ਉਸ ਨੂੰ ਘਰੋਂ ਕੱਢ ਦਿੱਤਾ ਸੀ। ਸ਼ੂਟਰ ਗੁਰਮੇਲ ਦੀ ਦਾਦੀ ਨੇ ਕਿਹਾ ਕਿ ਭਾਵੇਂ ਪੁਲਸ ਉਸ ਨੂੰ ਚੌਰਾਹੇ 'ਤੇ ਖੜ੍ਹਾ ਕਰਕੇ ਗੋਲੀ ਮਾਰ ਦੇਵੇ ਪਰ ਉਨ੍ਹਾਂ ਲਈ ਉਹ ਕਦੋਂ ਦਾ ਮਰ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਨੇ ਝਿੜਕਿਆ ਤਾਂ ਕੁੜੀ ਨੇ ਖਾ ਲਿਆ ਜ਼ਹਿ.ਰ, ਜਾਣੋ ਪੂਰਾ ਮਾਮਲਾ
NEXT STORY