ਨਵੀਂ ਦਿੱਲੀ- ਸੰਸਦ ਦੀ ਸੁਰੱਖਿਆ 'ਚ ਕੋਤਾਹੀ ਵਾਲੀ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਪੀ.ਐੱਮ. ਮੋਦੀ ਨੇ ਸੰਸਦ ਦੀ ਸੁਰੱਖਿਆ 'ਚ ਹੋਈ ਕੋਤਾਹੀ 'ਤੇ ਦੁਖ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਤਕ ਜਾਣਾ ਜ਼ਰੂਰੀ ਹੈ, ਇਸ ਲਈ ਜਾਂਚ ਏਜੰਸੀਆਂ ਇਸ ਘਟਨਾ 'ਤੇ ਸਖਤੀ ਨਾਲ ਜਾਂਚ ਕਰ ਰਹੀਆਂ ਹਨ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਅਜਿਹੇ ਵਿਸ਼ਿਆਂ 'ਤੇ ਵਿਵਾਦ ਜਾਂ ਵਿਰੋਧ ਤੋਂ ਬਚਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਸੰਸਦ 'ਚ ਜੋ ਘਟਨਾ ਹੋਈ ਹੈ ਉਹ ਬਹੁਤ ਦੁਖਦ ਹੈ ਅਤੇ ਚਿੰਤਾਜਨਕ ਹੈ। ਸਪੀਕਰ ਓਮ ਬਿਰਲਾ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਜ਼ਰੂਰੀ ਕਦਮ ਚੁੱਕ ਰਹੇ ਹਨ। ਜਾਂਚ ਏਜੰਸੀਆਂ ਸਖਤੀ ਨਾਲ ਜਾਂਚ ਕਰ ਰਹੀਆਂ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਇਸਦੇ ਪਿੱਛੇ ਕਿਹੜੇ ਤੱਤ ਹਨ ਅਤੇ ਉਨ੍ਹਾਂ ਦੇ ਮਨਸੂਬੇ ਕੀ ਹਨ। ਇਸਦੀ ਡੁੰਘਾਈ 'ਚ ਜਾਣਾ ਚਾਹੀਦਾ ਹੈ। ਸਾਨੂੰ ਇਕੱਠੇ ਹੋ ਕੇ ਹਲ ਦੇ ਰਸਤੇ ਲੱਭਣੇ ਚਾਹੀਦੇ ਹਨ। ਅਜਿਹੇ ਵਿਸ਼ੇ 'ਤੇ ਵਿਰੋਧ ਅਤੇ ਰਾਜਨੀਤੀ ਕਰਨ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕੇਰਲ ’ਚ ਸਾਹਮਣੇ ਆਇਆ ਕੋਵਿਡ-19 ਦੀ ਉਪ ਕਿਸਮ ਜੇ-ਐੱਨ 1 ਦਾ ਮਾਮਲਾ
ਵਿਜ਼ਟਰ ਪਾਸ ਲੈ ਕੇ ਕੀਤੀ ਐਂਟਰੀ
ਦੱਸ ਦੇਈਏ ਕਿ 13 ਦਸੰਬਰ ਦੇ ਦਿਨ ਜਦੋਂ ਦੇਸ਼ ਸੰਸਦ 'ਤੇ ਅੱਤਵਾਦੀ ਹਮਲੇ ਦੀ ਬਰਸੀ ਮਨਾ ਰਿਹਾ ਸੀ, ਉਸ ਦੌਰਾਨ ਸੰਸਦ 'ਚ ਦੋ ਨੌਜਵਾਨਾਂ ਨੇ ਵਿਜ਼ਟਰ ਗੈਲਰੀ ਤੋਂ ਛਾਲਾਂ ਮਾਰ ਦਿੱਤੀਆਂ। ਇਸਤੋਂ ਬਾਅਦ ਉਨ੍ਹਾਂ ਨੇ ਆਬਣੇ ਬੂਟਾਂ 'ਚ ਲੁਕਾ ਕੇ ਲਿਆਂਦੇ ਗਏ ਸਮੋਗ ਬੰਬ ਦਾ ਇਸਤੇਮਾਲ ਕੀਤਾ। ਇਸ ਕਾਰਨ ਸਦਨ 'ਚ ਧੂੰਆ ਫੈਲ ਗਿਆ। ਹਾਲਾਂਕਿ ਇਸ ਦੌਰਾਨ ਸਦਨ 'ਚ ਮੌਜੂਦ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਕੇ ਪੁਲਸ ਨੇ ਹਵਾਲੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਮਾਤਾ ਵੈਸ਼ਣੋ ਦੇਵੀ ਭਵਨ 'ਚ ਹੋਈ ਸੀਜ਼ਨ ਦੀ ਪਹਿਲੀ ਬਰਫਬਾਰੀ, ਝੂਮ ਉੱਠੇ ਸ਼ਰਧਾਲੂ (ਵੀਡੀਓ)
ਯੂ.ਏ.ਪੀ.ਏ. ਤਹਿਤ ਮਾਮਲਾ ਦਰਜ
ਜਦੋਂ ਸਦਨ ਦੇ ਅੰਦਰ ਇਹ ਸਭ ਹੋ ਰਿਹਾ ਸੀ ਉਦੋਂ ਬਾਹਰ ਨੀਲਮ ਆਜ਼ਾਦ ਅਤੇ ਅਮੋਲ ਸ਼ਿੰਦੇ ਨਾਂ ਦੇ ਦੋ ਲੋਕਾਂ ਨੇ ਵੀ ਸਮੋਗ ਕੈਂਡਲ ਬਾਲੀ ਅਤੇ ਨਾਅਰੇਬਾਜ਼ੀ ਕੀਤੀ। ਪੁਲਸ ਨੇ ਉਨ੍ਹਾਂ ਨੂੰ ਵੀ ਤੁਰੰਤ ਫੜ ਲਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਤਕ ਇਸ ਮਾਮਲੇ 'ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਘਟਨਾ ਦੇ ਮਾਸਟਰਮਾਇੰਡ ਨੇ ਪੁਲਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਪੁਲਸ ਨੇ ਇਸ ਮਾਮਲੇ 'ਚ ਸਾਰੇ ਦੋਸ਼ੀਆਂ ਖਿਲਾਫ ਯੂ.ਏ.ਪੀ.ਏ. ਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਇਨ੍ਹਾਂ ਸਾਰੇ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸੈਮਸੰਗ ਤੋਂ ਬਾਅਦ iPhone ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਤੁਰੰਤ ਕਰੋ ਇਹ ਕੰਮ
ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ 'ਚ ਲੱਗੀ ਅੱਗ, ਮਾਂ ਅਤੇ 2 ਬੱਚੇ ਜਿਊਂਦੇ ਸੜੇ
NEXT STORY