ਮੁੰਬਈ- ਦੇਸ਼ ਦੇ ਉੱਘੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਕਾਰਨ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਸਿਆਸਤ ਤੋਂ ਲੈ ਕੇ ਖੇਡ ਜਗਤ ਤੱਕ ਦੀਆਂ ਵੱਡੀਆਂ ਸ਼ਖਸੀਅਤਾਂ ਭਾਰਤ ਦੇ ਰਤਨ ਟਾਟਾ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ। ਰਤਨ ਟਾਟਾ ਦੇ ਸਭ ਤੋਂ ਕਰੀਬੀ ਦੋਸਤ ਅਤੇ ਉਨ੍ਹਾਂ ਦੇ ਨਾਲ ਪਰਛਾਵੇਂ ਵਾਂਗ ਰਹਿਣ ਵਾਲੇ ਸ਼ਾਂਤਨੂ ਨਾਇਡੂ ਨੇ ਇੱਕ ਭਾਵੁਕ ਪੋਸਟ ਲਿਖੀ ਹੈ। ਦੱਸ ਦੇਈਏ ਕਿ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ ਲੰਬੀ ਬੀਮਾਰੀ ਤੋਂ ਬਾਅਦ ਬੁੱਧਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ।
ਇਹ ਵੀ ਪੜ੍ਹੋ- ਜਦੋਂ ਟਾਟਾ ਦੀ ਇਸ ਕਾਰ ਨੇ ਬਦਲੀ ਸੀ ਕੰਪਨੀ ਦੀ 'ਕਿਸਮਤ'
ਤੇਲਗੂ ਪਰਿਵਾਰ ਨਾਲ ਸਬੰਧਤ ਹਨ ਸ਼ਾਤਨੂ
ਰਤਨ ਟਾਟਾ ਦੇ ਬੈਸਟ ਫਰੈਂਡ ਮੰਨੇ ਜਾਂਦੇ ਸ਼ਾਂਤਨੂ ਨਾਇਡੂ ਦਾ ਜਨਮ 1993 ਵਿਚ ਪੁਣੇ 'ਚ ਇਕ ਤੇਲੁਗੂ ਪਰਿਵਾਰ 'ਚ ਹੋਇਆ। ਸ਼ਾਂਤਨੂ ਦੀ ਰਤਨ ਟਾਟਾ ਨਾਲ ਦੋਸਤੀ ਜਾਨਵਰਾਂ ਲਈ ਉਨ੍ਹਾਂ ਦੇ ਸਾਂਝੇ ਪਿਆਰ ਨਾਲ ਹੋਈ। ਦੋਵਾਂ ਦੀ ਮੁਲਾਕਾਤ 2014 'ਚ ਹੋਈ ਸੀ, ਜਦੋਂ ਨਾਇਡੂ ਨੇ ਆਵਾਰਾ ਕੁੱਤਿਆਂ ਲਈ ਰਾਤ ਨੂੰ ਕਾਰਾਂ ਨਾਲ ਟਕਰਾਉਣ ਤੋਂ ਬਚਾਉਣ ਲਈ 'ਰਿਫਲੈਕਟਿਵ ਕਾਲਰ' ਤਿਆਰ ਕੀਤੇ ਸਨ। ਇਸ ਕਾਲਰ ਕਾਰਨ ਕਈ ਪਸ਼ੂ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ ਹਨ। ਸ਼ਾਂਤਨੂ ਨਾਇਡੂ ਨੇ ਜਾਨਵਰਾਂ ਅਤੇ ਖਾਸ ਕਰਕੇ ਕੁੱਤਿਆਂ ਦੀ ਸੇਵਾ ਲਈ ਮੋਟੋਪਾਜ਼ ਨਾਂ ਦੀ ਫਾਊਂਡੇਸ਼ਨ ਵੀ ਬਣਾਈ ਹੈ। ਇਹ ਸੰਸਥਾ ਸੜਕਾਂ 'ਤੇ ਘੁੰਮਦੇ ਕੁੱਤਿਆਂ ਦੀ ਮਦਦ ਕਰਦੀ ਹੈ। ਉਨ੍ਹਾਂ ਦੀ ਪਹਿਲਕਦਮੀ ਤੋਂ ਪ੍ਰਭਾਵਿਤ ਹੋ ਕੇ ਟਾਟਾ ਸੰਨਜ਼ ਦੇ ਚੇਅਰਮੈਨ ਨੇ ਨਾਇਡੂ ਨੂੰ ਉਨ੍ਹਾਂ ਲਈ ਕੰਮ ਕਰਨ ਲਈ ਸੱਦਾ ਦਿੱਤਾ।
ਇਹ ਵੀ ਪੜ੍ਹੋ- ਹੁਣ ਮਕਾਨ ਮਾਲਕ ਦੀ ਨਹੀਂ ਚੱਲੇਗੀ ਮਨਮਰਜ਼ੀ, ਕਿਰਾਏਦਾਰਾਂ ਨੂੰ ਮਿਲੇ ਇਹ ਅਧਿਕਾਰ
ਇੰਝ ਸ਼ੁਰੂ ਹੋਈ ਸ਼ਾਤਨੂ ਤੇ ਰਤਨ ਦੀ ਦੋਸਤੀ
ਸ਼ਾਂਤਨੂ ਦੀ ਇਸ ਨਵੀਂ ਸੋਚ ਨੇ ਰਤਨ ਟਾਟਾ ਦਾ ਧਿਆਨ ਉਸ ਵੱਲ ਖਿੱਚਿਆ। ਇਸ ਤੋਂ ਬਾਅਦ ਰਤਨ ਟਾਟਾ ਨੇ ਸ਼ਾਂਤਨੂ ਨੂੰ ਮੁੰਬਈ ਬੁਲਾਇਆ ਅਤੇ ਇੱਥੋਂ ਸ਼ੁਰੂ ਹੋਈ ਇਨ੍ਹਾਂ ਦੋਵਾਂ ਦੀ ਦੋਸਤੀ। ਇਹ ਦੋਸਤੀ ਰਤਨ ਟਾਟਾ ਦੇ ਆਖਰੀ ਸਾਹ ਤੱਕ ਜਾਰੀ ਰਹੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 10 ਸਾਲਾਂ 'ਚ ਸ਼ਾਂਤਨੂ ਨਾਇਡੂ ਰਤਨ ਟਾਟਾ ਦੇ ਕਰੀਬੀ ਅਤੇ ਭਰੋਸੇਮੰਦ ਦੋਸਤ ਬਣ ਗਏ ਸਨ। ਸ਼ਾਂਤਨੂ ਮੌਜੂਦਾ ਸਮੇਂ ਵਿਚ ਰਤਨ ਟਾਟਾ ਦੇ ਦਫ਼ਤਰ ਵਿਚ ਜਨਰਨ ਮੈਨੇਜਰ ਹਨ। ਨਵੇਂ ਸਟਾਰਟਅਪਸ 'ਚ ਨਿਵੇਸ਼ ਨੂੰ ਲੈ ਕੇ ਟਾਟਾ ਗਰੁੱਪ ਨੂੰ ਸਲਾਹ ਦੇਣ ਵੀ ਕੰਮ ਕਰਦੇ ਹਨ। 2016 'ਚ ਸ਼ਾਂਤਨੂ ਨਾਇਡੂ ਐੱਮ.ਬੀ.ਏ. ਕਰਨ ਲਈ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਗਏ। ਜਦੋਂ ਉਨ੍ਹਾਂ ਨੇ ਆਪਣੀ ਡਿਗਰੀ ਪੂਰੀ ਕੀਤੀ ਅਤੇ 2018 'ਚ ਵਾਪਸ ਆਏ ਤਾਂ ਉਹ ਚੇਅਰਮੈਨ ਦੇ ਦਫਤਰ ਵਿਚ ਟਾਟਾ ਟਰੱਸਟ ਦੇ ਡਿਪਟੀ ਜਨਰਲ ਮੈਨੇਜਰ ਵਜੋਂ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- 40 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ 'ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ
ਸ਼ਾਂਤਨੂ ਨਾਇਡੂ ਇੰਨੇ ਕਰੋੜਾਂ ਦੇ ਮਾਲਕ ਹਨ
ਜੇਕਰ ਸ਼ਾਂਤਨੂ ਨਾਇਡੂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਵੱਖ-ਵੱਖ ਥਾਵਾਂ 'ਤੇ ਇਸ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਗਏ ਹਨ। ਕਈ ਮੀਡੀਆ ਰਿਪੋਰਟਾਂ ਮੁਤਾਬਕ ਸ਼ਾਂਤਨੂ ਨਾਇਡੂ ਦੀ ਕੁੱਲ ਜਾਇਦਾਦ 6 ਕਰੋੜ ਰੁਪਏ ਦੇ ਕਰੀਬ ਹੈ। ਉਸ ਦੀ ਕੁੱਲ ਕੀਮਤ ਵਿਚ ਰਤਨ ਟਾਟਾ ਦੇ ਨਾਲ ਕੰਮ ਕਰਨਾ, ਮੋਟੋਪਾਜ਼ ਰਾਹੀਂ ਸਮਾਜ ਸੇਵਾ ਅਤੇ ਆਨਲਾਈਨ ਹੋਣ ਵਾਲੀ ਕਮਾਈ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੱਕਾਂ ਪਿੱਛੇ ਕਿਉਂ ਲਿਖਿਆ ਹੁੰਦਾ OK TATA, ਕੀ ਹੈ ਇਸਦਾ ਮਤਲਬ
NEXT STORY