ਇਸਲਾਮਾਬਾਦ - ਪਾਕਿਸਤਾਨ ਦੇ ਸਮਾਜ ਸੇਵੀ ਅਬਦੁਲ ਸੱਤਾਰ ਇਦੀ ਦੇ ਪੁੱਤਰ ਫੈਸਲ ਇਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਭਾਰਤ ਵਿਚ ਵੱਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਚਿੰਤਾ ਜਤਾਈ ਹੈ ਅਤੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਦੀ ਦੇ ਇਸ ਕਦਮ ਦੀ ਕਾਫੀ ਤਰੀਫ ਕੀਤੀ ਜਾ ਰਹੀ ਹੈ। ਦੋਹਾਂ ਮੁਲਕਾਂ ਵਿਚਾਲੇ ਤਣਾਅਪੂਰਣ ਸਬੰਧਾਂ ਵਿਚਾਲੇ ਇਦੀ ਨੂੰ ਇਨਸਾਨੀਅਤ ਦੀ ਮਿਸਾਲ ਦੱਸਿਆ ਜਾ ਰਿਹਾ ਹੈ। ਫੈਸਲ ਆਪਣੇ ਪਿਤਾ ਦੀ ਉਸ ਫਾਊਂਡੇਸ਼ਨ ਨੂੰ ਚਲਾਉਂਦੇ ਹਨ ਜਿਸ ਨੇ ਪਾਕਿਸਤਾਨ ਪਹੁੰਚੀ ਭਾਰਤ ਦੀ ਧੀ ਗੀਤਾ ਦਾ ਕਰੀਬ 13 ਸਾਲ ਤੱਕ ਖਿਆਲ ਰੱਖਿਆ ਸੀ।
ਡਾਨ ਅਖਬਾਰ ਮੁਤਾਬਕ ਫੈਸਲ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਅਸੀਂ ਇਦੀ ਫਾਊਂਡੇਸ਼ਨ ਵਿਚ ਭਾਰਤ ਦੇ ਲੋਕਾਂ 'ਤੇ ਪੈ ਰਹੇ ਕੋਰੋਨਾ ਸੰਕਟ ਦੇ ਅਸਰ ਨੂੰ ਦੇਖ ਰਹੇ ਹਨ। ਸਾਨੂੰ ਇਹ ਜਾਣ ਕੇ ਦੁੱਖ ਹੋਇਆ ਕਿ ਮਹਾਮਾਰੀ ਦਾ ਤੁਹਾਡੇ ਮੁਲਕ 'ਤੇ ਇੰਨਾ ਜ਼ਿਆਦਾ ਅਸਰ ਹੈ, ਜਿਥੇ ਵੱਡੀ ਗਿਣਤੀ ਵਿਚ ਲੋਕ ਜੂਝ ਰਹੇ ਹਨ। ਉਨ੍ਹਾਂ ਨੇ ਦੁੱਖ ਜ਼ਾਹਿਰ ਕਰਦੇ ਹੋਏ ਆਪਣੀ ਸੇਵਾ ਦੇ ਨਾਲ-ਨਾਲ 50 ਐਬੂਲੈਂਸਾਂ ਦੀ ਪੇਸ਼ਕਸ਼ ਕੀਤੀ ਹੈ।
ਭਾਰਤ 'ਤੇ ਬੋਝ ਨਹੀਂ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਿਚ ਮੈਡੀਕਲ ਟੈਕਨੀਸ਼ੰਸ, ਆਫਿਸ ਸਟਾਫ, ਡਰਾਈਵਰ ਅਤੇ ਸਪਾਰਟ ਸਫਾਟ ਸ਼ਾਮਲ ਹਨ ਅਤੇ ਇਨ੍ਹਾਂ ਸਭ ਦੀਆਂ ਜ਼ਰੂਰਤਾਂ ਨੂੰ ਫਾਊਂਡੇਸ਼ਨ ਹੀ ਪੂਰਾ ਕਰੇਗਾ, ਇਸ ਦਾ ਬੋਝ ਭਾਰਤ 'ਤੇ ਨਹੀਂ ਪਵੇਗਾ। ਇਸ ਦੇ ਲਈ ਉਨ੍ਹਾਂ ਨੇ ਭਾਰਤ ਆਉਣ ਦੀ ਇਜਾਜ਼ਤ ਅਤੇ ਸਥਾਨਕ ਅਤੇ ਪੁਲਸ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਗੰਭੀਰ ਇਲਾਕਿਆਂ ਵਿਚ ਮਦਦ ਲਈ ਟੀਮ ਭੇਜਣ ਲਈ ਉਹ ਇਛੁੱਕ ਹਨ।
ਖਾਲੀ ਆਕਸੀਜਨ ਟੈਂਕਰਾਂ ਨੂੰ ਮੁੜ ਭਰਨ ਲਈ ਵਾਪਸ ਲਿਆਏਗੀ ਹਵਾਈ ਫ਼ੌਜ
NEXT STORY