ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਇਕ ਬਹੁਤ ਵੱਡੀ ਗ਼ਲਤੀ ਸਾਹਮਣੇ ਆਈ ਹੈ। ਡਬਲਿਊ.ਐੱਚ.ਓ. ਦੀ ਵੈੱਬਸਾਈਟ 'ਚ ਜਾਰੀ ਕੀਤੇ ਗਏ ਦੁਨੀਆ ਦੇ ਨਵੇਂ ਨਕਸ਼ੇ 'ਚ ਲੱਦਾਖ ਅਤੇ ਜੰਮੂ ਕਸ਼ਮੀਰ ਨੂੰ ਭਾਰਤ ਤੋਂ ਵੱਖਰਾ ਦਿਖਾਇਆ ਗਿਆ ਹੈ। ਬ੍ਰਿਟੇਨ ਦੇ ਭਾਰਤੀ ਪ੍ਰਵਾਸੀਆਂ ਨੇ ਇਸ ਮੈਪ 'ਤੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਜਲਦ ਤੋਂ ਜਲਦ ਹਟਾਉਣ ਦੀ ਮੰਗ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਵੈੱਬਸਾਈਟ 'ਤੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਵੱਖ-ਵੱਖ ਰੰਗਾਂ 'ਚ ਦਿਖਾਇਆ ਹੈ। ਭਾਰਤ ਨੂੰ ਜਿੱਥੇ ਨੀਲੇ ਰੰਗ ਤੋਂ ਦਰਸਾਇਆ ਗਿਆ ਹੈ ਤਾਂ ਉੱਥੇ ਹੀ ਹਾਲ ਹੀ 'ਚ 2 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਗਰੇਅ ਰੰਗ ਦਾ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਅਕਸਾਈ ਚੀਨ ਨੂੰ ਵਿਵਾਦਪੂਰਨ ਸਰਹੱਦ ਨੂੰ ਨੀਲੀ ਧਾਰੀਆਂ ਨਾਲ ਦੱਸਿਆ ਗਿਆ ਹੈ, ਜੋ ਕਿ ਚੀਨ ਦਾ ਹਿੱਸਾ ਲੱਗਦਾ ਹੈ।
ਦਰਅਸਲ ਡਬਲਿਊ.ਐੱਚ.ਓ. ਨੇ ਇਹ ਨਕਸ਼ਾ Covid-19 Scenario Dashboard 'ਤੇ ਲੱਗਾ ਹੈ, ਜੋ ਕਿ ਦੇਸ਼ ਦੇ ਹਿਸਾਬ ਨਾਲ ਦੱਸਦਾ ਹੈ ਕਿ ਕਿਸ ਦੇਸ਼ 'ਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਕਿੰਨੇ ਪੁਸ਼ਟ ਮਾਮਲੇ ਬਨ ਅਤੇ ਉਸ ਨਾਲ ਕਿੰਨੀਆਂ ਮੌਤਾਂ ਹੋਈਆਂ ਹਨ ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਕੇ ਇਸ ਨਕਸ਼ੇ ਨੂੰ ਤਿਆਰ ਕੀਤਾ ਗਿਆ ਹੈ। ਲੰਡਨ 'ਚ ਰਹਿਣ ਵਾਲੇ ਆਈ.ਟੀ. ਕਸਲਟੈਂਟ ਪੰਕਜ ਨੇ ਸਭ ਤੋਂ ਪਹਿਲਾਂ ਇਸ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਇਕ ਅਖ਼ਬਾਰ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਦੂਜੇ ਰੰਗ ਨਾਲ ਦੇਖ ਕੇ ਮੈਂ ਹੈਰਾਨ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਚੀਨ ਹੈ ਕਿਉਂਕਿ ਡਬਲਿਊ.ਐੱਚ.ਓ. 'ਤੇ ਚੀਨ ਦਾ ਕਾਫ਼ੀ ਵੱਧ ਅਸਰ ਦਿੱਸਦਾ ਹੈ।ਚੀਨ ਡਬਲਿਊ.ਐੱਚ.ਓ. ਨੂੰ ਮੋਟੀ ਫੰਡਿੰਗ ਦਿੰਦਾ ਹੈ। ਉੱਥੇ ਹੀ ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਵੀ ਇਕ ਗਲੋਬਲ ਨਕਸ਼ੇ 'ਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਵੱਖਰਾ ਦਿਖਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨ ਅੰਦੋਲਨ: ਸੁਪਰੀਮ ਕੋਰਟ ’ਚ ਸੁਣਵਾਈ ਸ਼ੁਰੂ, ਕੇਂਦਰ ਸਰਕਾਰ ਨੂੰ ਲਾਈ ਫਟਕਾਰ
NEXT STORY